ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਲਮੀ ਜਗਤ ਦੇ ਸਭ ਤੋਂ ਵੱਡੇ ਸਨਮਾਨ ਮੰਨੇ ਜਾਂਦੇ ਆਸਕਰ ਐਵਾਰਡ ਦੇ ਜੇਤੂਆਂ ਦੇ ਨਾਮ ਸੋਮਵਾਰ ਨੂੰ ਸਾਹਮਣੇ ਆਏ। ਇਨ੍ਹਾ ਸਨਮਾਨਾਂ ਦੀ ਸੂਚੀ ‘ਚ ਹਾਲੀਵੁੱਡ ਸਿਨੇਮਾ ਦੀ ਸਾਲ 2019 ਦੀ ਚਰਚਿਤ ਫਿਲਮ ‘ਜੋਕਰ’ ਨੇ ਸਭ ਤੋਂ ਜਿਆਦਾ ਸਨਮਾਨ ਹਾਸਿਲ ਕੀਤਾ। ਇਸ ਫਿਲਮ ਨੇ ਬੈਸਟ ਐਕਟਰ ਦਾ ਖਿਤਾਬ , ਬੈਸਟ ਡਾਇਰੈਕਟਰ ਦਾ ਖਿਤਾਬ, ਬੈਸਟ ਸਕਰੀਨਪਲੇਅ ਦਾ ਖਿਤਾਬ ਆਪਣੇ ਨਾਮ ਕੀਤਾ। ‘ਜੋਕਰ’ ਫਿਲਮ ਨੂੰ ਇਸ ਦੌਰਾਨ 11 ਨਾਮੀਨੇਸ਼ਨ ਮਿਲੇ ਸਨ। ਇਸ ਫਿਲਮ ’ਚ ਇੱਕ ਡੀਸੀ ਕਾਮਿਕਸ ਕਿਰਦਾਰ ਨੂੰ ਜਾਕਿਨ ਫਿਨਿਕਸ ਨੇ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ।
‘ਜੋਕਰ’ ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ਨੇ ਆਸਕਰ ਜਿੱਤੇ ਜਿਨ੍ਹਾਂ ’ਚ ‘ਵਨਸ ਅਪਾਨ ਅ ਟਾਇਮ ਇਨ ਹਾਲੀਵੁਡ’, ‘1917’ ‘ਚ ਆਰਿਸ਼ ਮੈਨ’ ਆਦਿ ਇਸ ਸੂਚੀ ਵਿੱਚ ਦਰਜ ਹਨ।
ਬੈਸਟ ਫਿਲਮ ਦਾ ਖਿਤਾਬ ਗਿਆ ‘ਪੈਰਾਸਾਈਟ’ ਨੂੰ
ਬੀਤੀ ਰਾਤ ਦੇ ਕਰੀਬ ਸ਼ੁਰੂ ਹੋਏ ਇਸ ਇਨਾਮ ਵੰਡ ਸਮਾਹੋਰ ‘ਚ ਬੈਸਟ ਫਿਲਮ ਦਾ ਖਿਤਾਬ ‘ਪੈਰਾਸਾਈਟ’ ਫਿਲਮ ਨੂੰ ਦਿੱਤਾ ਗਿਆ। ਇਹ ਕਾਫੀ ਹੈਰਾਨੀ ਵਾਲਾ ਨਿਰਣਾ ਮੰਨਿਆ ਗਿਆ ਕਿਉਂਕਿ, ਕਿਆਸ ਇਹੀ ਲਗਾਏ ਜਾ ਰਹੇ ਸਨ ਕਿ, ਬੈਸਟ ਫਿਲਮ ਦਾ ਖਿਤਾਬ ‘ਜੋਕਰ’ ਫਿਲਮ ਦੇ ਹਿੱਸੇ ਹੀ ਆਵੇਗਾ ਪਰ ਅਜਿਹਾ ਨਹੀ ਹੋਇਆ। ਇਸ ਦੌਰਾਨ ਬੈਸਟ ਸਾਊਂਡ ਅਤੇ ਮਿਕਸਿੰਗ ਦੇ ਮਾਮਲੇ ਵਿੱਚ ਫਿਲਮ ‘1917’ ਨੂੰ ਖਿਤਾਬ ਹਾਸਿਲ ਹੋਇਆ। ਇਸ ਖਿਤਾਬ ’ਚ ‘ਜੋਕਰ’ ਫਿਲਮ ਵੀ ਸੀ ਪਰ ਉਹ ਇਹ ਖਿਤਾਬ ਹਾਸਿਲ ਨ ਕਰ ਸਕੀ। ਇਸ ਤੋਂ ਇਲਾਵਾ ਬੈਸਟ ਸਾਊਂਡ ਐਡੀਟਿੰਗ ਦਾ ਖਿਤਾਬ ਡੋਨਾਲਡ ਸਿਲਵੇਸਟਰ ਨੂੰ ‘ਫੋਰਡ ਵਸ ਫਰਾਰੀ’ ਫਿਲਮ ਲਈ ਮਿਲਿਆ। ਇਸ ਮੌਕੇ ਬੈਸਟ ਪ੍ਰੋਡਕਸ਼ਨ ਡਿਜਾਇਨ ਦਾ ਖਿਤਾਬ ਵੀ ‘ਵਨਸ ਅਪਾਨ ਦ ਟਾਇਮ ਇਨ ਹਾਲੀਵੁਡ’ ਦੇ ਹਿੱਸੇ ਆਇਆ। ਬੈਸਟ ਸਪੋਰਟਿੰਗ ਐਕਟਰਸ ਦਾ ਖਿਤਾਬ ਲਾਰਾ ਈਡਨ ਨੇ ‘ਮੈਰਿਜ ਸਟੋਰੀ’ ਫਿਲਮ ਲਈ ਜਿੱਤਿਆ। ਇਸ ਕਤਾਰ ‘ਚ ਮਾਗਰੇਟ ਰਾਬੀ ਅਤੇ ਸਕਾਰਲੇਟ ਜਾਨਸਨ ਵਰਗੀਆਂ ਅਭਿਨੇਤਰੀਆਂ ਵੀ ਖਿਤਾਬ ਦੀ ਕਤਾਰ ਵਿੱਚ ਸਨ।
33 ਸਾਲ ਬਾਅਦ ਬ੍ਰਾਂਡ ਪਿਟ ਨੂੰ ਮਿਲਿਆ ਆਸਕਰ
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਬ੍ਰਾਂਡ ਪਿਟ ਨੂੰ ਇਸ 92ਵੇਂ ਆਸਕਰ ਸਮਾਰੋਹ ‘ਚ ਆਸਕਰ ਹਾਸਿਲ ਕਰਨ ਦਾ ਮੌਕਾ ਮਿਲਿਆ। ਬ੍ਰਾਂਡ ਪਿਟ ਨੂੰ ਇਹ ਸਨਮਾਨ ‘ਵਨਸ ਅਪਾਨ ਅ ਟਾਇਮ ਇਨ ਹਾਲੀਵੁੱਡ’ ਫਿਲਮ ਲਈ ਮਿਲਿਆ। ਇਸ ਫਿਲਮ ‘ਚ ਬ੍ਰਾਡ ਪਿਟ ਨੇ ਸਪੋਰਟਿੰਗ ਅਦਾਕਾਰ ਵਜੋਂ ਖਿਤਾਬ ਹਾਸਿਲ ਕੀਤਾ। ਬ੍ਰਾਂਡ ਪਿਟ ਦਾ ਇਹ ਪਹਿਲਾ ਆਸਕਰ ਖਿਤਾਬ ਹੈ। ਬ੍ਰਾਂਡ ਪਿਟ ਇਸ ਤੋਂ ਪਹਿਲਾਂ ਕਈ ਵਾਰ ਚਰਚਾ ਦਾ ਵਿਸ਼ਾ ਵੀ ਰਹਿ ਚੁੱਕੇ ਹਨ। ਦੱਸ ਦਈਏ ਕਿ, ਬ੍ਰਾਂਡ ਪਿਟ ਨੇ ਮਸ਼ਹੂਰ ਅਭਿਨੇਤਰੀ ਐਜਲੀਨਾ ਜੋਲੀ ਨਾਲ ਵਿਆਹ ਵੀ ਕਰਵਾਇਆ ਸੀ ਪਰ ਫਿਰ ਦੋਵਾਂ ਨੇ ਤਲਾਕ ਲੈ ਲਿਆ ਸੀ।
ਡਾਕੁਮੈਟਰੀ ਫਿਲਮਾਂ ‘ਚ ‘ਅਮੇਰੀਕਨ ਫੈਕਟਰੀ’ ਨੇ ਮਾਰੀ ਬਾਜੀ
ਇਸ 2020 ਆਸਕਰ ਸਨਮਾਨ ਸਮਾਰੋਹ ਦੌਰਾਨ ਬੈਸਟ ਡਾਕੁਮੈਂਟਰੀ ਫਿਲਮ ‘ਚ ਆਸਕਰ ਨੂੰ ‘ਅਮੇਰੀਕਨ ਫੈਕਟਰੀ’ ਫਿਲਮ ਨੇ ਆਪਣੇ ਨਾਮ ਕਰ ਲਿਆ। ਇਸ ਦੌਰਾਨ ਬੈਸਟ ਐਨੀਮੇਟਿਡ ਸ਼ਾਰਟ ਫਿਲਮ ਦਾ ਖਿਤਾਬ ‘ਹੇਅਰ ਲਵ’ ਫਿਲਮ ਨੂੰ ਮਿਲਿਆ।



