ਅਸਲ ਜ਼ਿੰਦਗੀ ‘ਚ ਵੀ ਪੜ੍ਹਾ ਚੁੱਕੇ ਹਨ ਰਾਜਕੁਮਾਰ ਰਾਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਅਦਾਕਾਰ ਰਾਜਕੁਮਾਰ ਰਾਓ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ਆਉਣ ਵਾਲੀ ਫਿਲਮ ‘ਛਲਾਂਗ’ ਨਾਲ ਸਭ ਦਾ ਮਨੋਰੰਜਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਅਦਾਕਾਰ ਰਾਜਕੁਮਾਰ ਰਾਓ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ਆਉਣ ਵਾਲੀ ਫਿਲਮ ‘ਛਲਾਂਗ’ ਨਾਲ ਸਭ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਉਹ ਫਿਲਮ ਵਿੱਚ ਇਕ ਸਕੂਲ ਅਧਿਆਪਕ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣ ਵਾਲੇ ਹਨ ਪਰ ਦਿਲਚਸਪ ਗੱਲ ਇਹ ਹੈ ਕਿ, ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ, ਰਾਜਕੁਮਾਰ ਰਾਓ ਅਸਲ ਜ਼ਿੰਦਗੀ ਵਿੱਚ ਵੀ ਅਧਿਆਪਕ ਰਹਿ ਚੁੱਕੇ ਹਨ। ਹਾਲ ਹੀ ਵਿੱਚ ਰਾਜਕੁਮਾਰ ਨੇ ਇਸ ਬਾਰੇ ਗੱਲ ਵੀ ਕੀਤੀ ਸੀ।

Image result for Chalaang movie Rajkumar rao

 

ਇਸ ਬਾਰੇ ਗੱਲ ਕਰਦਿਆਂ ਰਾਜਕੁਮਾਰ ਨੇ ਕਿਹਾ, ‘ਮੈਂ ਆਪਣੀ ਗ੍ਰੈਜੂਏਸ਼ਨ ਦੌਰਾਨ 3 ਮਹੀਨੇ ਡਰਾਮੇਟਿਕਸ ਸਿਖਾ ਰਿਹਾ ਸੀ ਅਤੇ ਉਨ੍ਹਾਂ ਨੇ 3 ਮਹੀਨਿਆਂ ਵਿੱਚ ਇਕ ਨਾਟਕ ਦਾ ਨਿਰਦੇਸ਼ਨ ਵੀ ਕੀਤਾ ਸੀ। ਉਨ੍ਹਾਂ ਕਿਹਾ ਮੈਂ ਇੱਕ ਅਧਿਆਪਕ ਨਾਲੋਂ ਇੱਕ ਦੋਸਤ ਵਰਗਾ ਵਤੀਰਾ ਅਪਣਾਉਂਦਾ ਸੀ, ਕਿਉਂਕਿ ਸਾਡੇ ਵਿਚਕਾਰ ਉਮਰ ਦੀ ਬਹੁਤਾ ਦੂਰੀ ਨਹੀਂ ਸੀ।  ਮੈਂ ਅਕਸਰ ਅਦਾਕਾਰੀ ਦੀਆਂ ਤਕਨੀਕਾਂ ਦੀ ਖੋਜ ਵਿੱਚ ਬਹੁਤ ਉਤਸ਼ਾਹਿਤ ਹੁੰਦਾ ਸੀ ਅਤੇ ਉਸ ਸਮੇਂ ਮੈ ਹਰ ਰੋਜ਼ ਸਿੱਖਦਾ ਸੀ, ਜੋ ਕਿ ਇਕ ਦਿਲਚਸਪ ਤਜ਼ਰਬਾ ਸੀ।’

Image result for Chalaang movie

ਫਿਲਮ ਛਲਾਂਗ ਵਿੱਚ ਰਾਜਕੁਮਾਰ ਰਾਓ ਅਤੇ ਨੁਸਰਤ ਭਾਰੂਚਾ ਦੀ ਜੋੜੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਹੈ। ਇਹ ਇਕ ਸਰਕਾਰੀ ਸਕੂਲ ਦੇ ਪੀਟੀ ਮਾਸਟਰ ਮੋਂਟੂ (ਰਾਜਕੁਮਾਰ ਰਾਓ) ਦੀ ਕਹਾਣੀ ਹੈ, ਜਿਸ ਦੇ ਹਾਲਾਤ ਨੇ ਉਸ ਨੂੰ ਇਹ ਕੰਮ ਕਰਨ ਲਈ ਮਜਬੂਰ ਕੀਤਾ ਅਤੇ ਇਸ ਯਾਤਰਾ ਵਿੱਚ ਉਸਦਾ ਜੀਵਨ ਬਦਲ ਗਿਆ। ਹੰਸਲ ਮਹਿਤਾ ਦੁਆਰਾ ਨਿਰਦੇਸ਼ਤ ਇਹ ਫਿਲਮ ਲਵ ਰੰਜਨ, ਅਸੀਮ ਅਰੋੜਾ ਅਤੇ ਜ਼ੀਸਾਨ ਕਾਦਰੀ ਦੁਆਰਾ ਲਿਖੀ ਗਈ ਹੈ।

Leave a Reply

Your email address will not be published. Required fields are marked *