ਸਰਕਾਰੀ ਮੁਲਾਜ਼ਮਾਂ ਦੀ ਸਰਕਾਰੀ ਦਫ਼ਤਰ ‘ਚ ਦਾਰੂ ਪਾਰਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਇੱਕ ਵੀਡੀਓ ਜਿਸ ‘ਚ ਕੁਝ ਬਿਜਲੀ ਕਾਮੇ ਡਿਊਟੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਇੱਕ ਵੀਡੀਓ ਜਿਸ ‘ਚ ਕੁਝ ਬਿਜਲੀ ਕਾਮੇ ਡਿਊਟੀ ਦੇ ਦੌਰਾਨ ਸ਼ਰਾਬ ਪੀ ਰਹੇ ਹਨ ਅਤੇ ਉੱਚੀ ਅਵਾਜ਼ ‘ਚ ਗਾਣੇ ਲਗਾ ਕੇ ਭੰਗੜਾ ਪਾ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਹਰਕਤ ‘ਚ ਆਇਆ ਹੈ ਅਤੇ ਦੋਸ਼ੀ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।

 

ਦੱਸ ਦਈਏ ਕਿ, ਇਹ ਵੀਡੀਓ ਦਸੂਹਾ ਦੇ 66 ਕੇ ਵੀ ਸਬ-ਸਟੇਸ਼ਨ ਦੀ ਹੈ। ਇੱਥੇ ਜੇਈ ਦੀ ਪੋਸਟ ਖਾਲੀ ਹੋਣ ਕਾਰਨ ਨੀਲਮਜੀਤ ਸਿੰਘ ਐਸਐਸਏ ਨੂੰ ਬਿਜਲੀ ਘਰ ਦਾ ਚਾਰਜ ਸੌਂਪਿਆ ਗਿਆ ਸੀ ਪਰ ਉਕਤ ਕਰਮਚਾਰੀ ਸਟੇਸ਼ਨ ਦੀ ਜਿੰਮੇਵਾਰੀ ਨੂੰ ਛਿਕੇ ਟੰਗ ਕੇ ਡਿਊਟੀ ਦੌਰਾਨ ਸ਼ਰਾਬ ਪੀ ਰਹੇ ਸੀ। ਇਸ ਵੀਡੀਓ ‘ਚ ਕੁਝ ਹੋਰ ਕਰਮਚਾਰੀ ਵੀ ਦਿਖਾਈ ਦੇ ਰਹੇ ਹਨ, ਜੋ ਕਿ ਬਿਜਲੀ ਵਿਭਾਗ ‘ਚ ਹੀ ਕੰਟਰੈਕਟਰ ਦੇ ਅਧੀਨ ਠੇਕੇ ‘ਤੇ ਕੰਮ ਕਰਦੇ ਹਨ। ਪ੍ਰਸ਼ਾਸ਼ਨ ਨੇ ਸਰਕਾਰੀ ਮੁਲਾਜ਼ਮ ਨੂੰ ਤਾਂ ਬਰਖਾਸਤ ਕਰ ਦਿੱਤਾ ਹੈ ਨਾਲ ਬਾਕੀ ਮੁਲਾਜ਼ਮਾ ਨੂੰ ਵੀ ਕੰਮ ਨਾ ਦੇਣ ਦੀ ਗੱਲ ਆਖੀ ਹੈ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਇੱਕ ਪ੍ਰਸ਼ਾਸ਼ਨ ਅਧਿਕਾਰੀ ਨੇ ਦੱਸਿਆ ਕਿ, ਇਹ ਵੀਡੀਓ ਕਈ ਦਿਨ ਪਹਿਲਾਂ ਹੀ ਸਾਹਮਣੇ ਆਈ ਸੀ, ਜਿਸ ‘ਤੇ ਵਿਭਾਗ ਦੀ ਜਾਂਚ ਜਾਰੀ ਸੀ ਪਰ ਹੁਣ ਇਸ ਵੀਡੀਓ ਦੇ ਦੁਬਾਰਾ ਸੁਰਖੀਆਂ ‘ਚ ਆਉਣ ‘ਤੇ ਵਿਭਾਗ ਨੇ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਮੁਲਾਜ਼ਮ ਨੂੰ ਬਰਖਾਸਤ ਕਰ ਦਿੱਤਾ ਹੈ।

https://www.facebook.com/LivingIndiaNewschannel/videos/177517590242353/

Leave a Reply

Your email address will not be published. Required fields are marked *