ਮੋਗਾ ਮਹਿਲਾ ਕੁੱਟਮਾਰ ਮਾਮਲਾ: ਪੀੜ੍ਹਤ ਮਹਿਲਾ ਪਹੁੰਚੀ ਮਹਿਲਾ ਕਮਿਸ਼ਨ ਕੋਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੋਗਾ ਜਿਲ੍ਹੇ ਅਧੀਨ ਪੈਂਦੇ ਪਿੰਡ ਝੰਡੇਆਣਾ ਦੀ ਇੱਕ ਮਹਿਲਾ ਨੇ ਸ਼ੁਕਰਵਾਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਉਸਦੇ ਪਤੀ ਵਲੋਂ ਉਸਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੋਗਾ ਜਿਲ੍ਹੇ ਅਧੀਨ ਪੈਂਦੇ ਪਿੰਡ ਝੰਡੇਆਣਾ ਦੀ ਇੱਕ ਮਹਿਲਾ ਨੇ ਸ਼ੁਕਰਵਾਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਉਸਦੇ ਪਤੀ ਵਲੋਂ ਉਸਦੀ ਕੁੱਟਮਾਰ ਕਰਨ ਦੀ ਘਟਨਾ ਦੇ ਸੰਬੰਧ ਵਿੱਚ ਪਹੁੰਚ ਕੀਤੀ ਹੈ। ਇਸ ਦੌਰਾਨ ਮਹਿਲਾ ਨਾਲ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਮਹਿਲਾ ਦਾ ਇਲਜਾਮ ਹੈ ਕਿ, ਉਸਦਾ ਪਤੀ ਜੋ ਕਿ ਮੋਗਾ ਪੁਲਿਸ ਵਿੱਚ ਕਾਂਸਟੇਬਲ ਦੇਵ ਅਹੁਦੇ ‘ਤੇ ਤਾਇਨਾਤ ਹੈ, ਨੇ ਬੀਤੀ 19 ਜਨਵਰੀ ਨੂੰ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਮਹਿਲਾ ਅਨੁਸਾਰ ਉਸਦਾ ਪਤੀ ਉਸਦੀ ਪਹਿਲਾਂ ਵੀ ਕੁੱਟਮਾਰ ਕਰਦਾ ਸੀ। ਬੀਤੀ 19 ਜਨਵਰੀ ਨੂੰ ਵੀ ਉਸਦੀ ਉਸਦੇ ਪਤੀ ਨੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਦੇ ਪਤੀ ਨੇ ਉਸਦਾ ਮੂੰਹ ਕਾਲਾ ਕਰ ਉਸਨੂੰ ਪੂਰੇ ਪਿੰਡ ‘ਚ ਘੁੰਮਾਇਆ। ਮਹਿਲਾ ਦਾ ਇਲਜਾਮ ਹੈ ਕਿ, ਉਸਦਾ ਪਤੀ ਆਪਣੀ ਵਰਦੀ ਦੇ ਰੋਹਬ ਕਾਰਨ ਹੁਣ ਤੱਕ ਬੱਚਦਾ ਆ ਰਿਹਾ ਹੈ।

ਪੀੜ੍ਹਤਾ ਅਨੁਸਾਰ ਪੁਲਿਸ ਨਹੀ ਕਰ ਰਹੀ ਕਾਰਵਾਈ

ਇਸ ਦੌਰਾਨ ਪੀੜ੍ਹਤਾ ਨੇ ਮੋਗਾ ਜਿਲ੍ਹੇ ਦੀ ਪੁਲਿਸ ‘ਤੇ ਇਲਜਾਮ ਲਗਾਉਂਦਿਆਂ ਕਿਹਾ ਕਿ, ਉਸਨੇ ਬੀਤੀ 23 ਜਨਵਰੀ ਨੂੰ ਮੋਗਾ ਦੇ ਥਾਣਾ ‘ਚ ਆਪਣੇ ਪਤੀ ਖਿਲਾਫ ਧਾਰਾ 377, 323, 120 ਤਹਿਤ ਮਾਮਲਾ ਦਰਜ ਕਰਵਾਇਆ ਸੀ ਪਰ ਪੁਲਿਸ ਨੇ ਹਾਲੇ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਮਹਿਲਾ ਅਨੁਸਾਰ ਉਸਦਾ ਪਤੀ ਹਾਲੇ ਵੀ ਖੁੱਲੇਆਮ ਘੁੰਮ ਰਿਹਾ ਹੈ।

ਮਹਿਲਾ ਕਮਿਸ਼ਨ ਨੇ ਲਿਆ ਐਕਸ਼ਨ

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਹਿਲਾ ਕਮਿਸ਼ਨ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਮੋਗਾ ਜਿਲ੍ਹੇ  ਦੇ ਐਸਐਸਪੀ ਤੋਂ ਇਸ ਮਾਮਲੇ ਸੰਬੰਧੀ ਪੂਰੀ ਰਿਪੋਰਟ ਚਾਰ ਦਿਨਾਂ ਦੇ ਅੰਦਰ-ਅੰਦਰ ਕਮਿਸ਼ਨ ਨੂੰ ਭੇਜਣ ਲਈ ਕਿਹਾ ਹੈ ਅਤੇ ਪੀੜ੍ਹਤ ਮਹਿਲਾ ਨੂੰ ਵੀ ਪੂਰੀ ਮਦਦ ਦਾ ਭਰੋਸਾ ਦਿੱਤਾ ਹੈ।

Leave a Reply

Your email address will not be published. Required fields are marked *