ਅੰਮ੍ਰਿਤਸਰ ਜੇਲ੍ਹ ਮਾਮਲਾ: ਫਰਾਰ ਅਪਰਾਧੀ ਦੀ ਭੈਣ ਤੋਂ ਪੁੱਛਗਿੱਛ ਜਾਰੀ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰੀ ਜੇਲ੍ਹ ਦੀ ਬੈਰਕ ਦੀਵਾਰ ਨੂੰ ਤੋੜ ਕੇ ਭੱਜੇ ਦੋ ਅਪਰਾਧੀ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਜਰਨੈਲ ਸਿੰਘ ਨੇ ਪਿਛਲੇ ਸਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰੀ ਜੇਲ੍ਹ ਦੀ ਬੈਰਕ ਦੀਵਾਰ ਨੂੰ ਤੋੜ ਕੇ ਭੱਜੇ ਦੋ ਅਪਰਾਧੀ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਜਰਨੈਲ ਸਿੰਘ ਨੇ ਪਿਛਲੇ ਸਾਲ ਨਵੰਬਰ ਤੋਂ ਹੀ ਜੇਲ੍ਹ ਵਿੱਚੋਂ ਭੱਜਣ ਦੀ ਸਾਜਿਸ਼ ਸ਼ੁਰੂ ਕਰ ਦਿੱਤੀ ਸੀ। ਦੋਵਾਂ ਅਪਰਾਧੀ ਭਰਾਵਾਂ ਨੇ ਇਸ ਸਾਜਿਸ਼ ਦੀ ਜਾਣਕਾਰੀ ਭੈਣ ਪਰਮਜੀਤ ਕੌਰ ਨੂੰ ਦਿੱਤੀ ਸੀ, ਜੋ ਉਨ੍ਹਾਂ ਨੂੰ 21 ਨਵੰਬਰ 2019 ਨੂੰ ਜੇਲ੍ਹ ਵਿੱਚ ਮਿਲਣ ਗਈ ਸੀ।

Image result for Amritsar jail case

 ਦੱਸ ਦਈਏ ਪੁਲਿਸ ਨੇ ਗੁਰਪ੍ਰੀਤ ਉਰਫ ਗੋਪੀ ਦੀ ਭਰਜਾਈ ਸੁਖਵਿੰਦਰ ਸਿੰਘ ਉਰਫ ਕਾਲੇ ਅਤੇ ਗੁਰਪ੍ਰੀਤ ਦੀ ਭੈਣ ਪਰਮਜੀਤ ਕੌਰ ਨੂੰ ਅਪਰਾਧੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀ ਆਰਥਿਕ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਇਸਲਾਮਾਬਾਦ ਦੇ ਪੁਲਿਸ ਨੇ ਦੋਵਾਂ ਖਿਲਾਫ਼ ਕੇਸ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਅਨੁਸਾਰ  ਗੁਰਪ੍ਰੀਤ ਅਤੇ ਜਰਨੈਲ ਸਿੰਘ ਨੇ ਮੁਲਾਕਾਤ ਦੌਰਾਨ ਆਪਣੀ ਭੈਣ ਨੂੰ ਸਾਜਿਸ਼ ਬਾਰੇ ਦੱਸਿਆ ਸੀ ਅਤੇ ਕਿਹਾ ਸੀ ਕਿ,  ਉਹ ਖਡੂਰ ਸਾਹਿਬ ਵਿਖੇ ਆਪਣਾ ਘਰ ਛੱਡ ਕੇ ਕਿਸੇ ਹੋਰ ਜਗ੍ਹਾ ਕਿਰਾਏ ‘ਤੇ ਲੈ ਲੈਣ। ਆਪਣੇ ਭਰਾਵਾਂ ਦੀ ਇਸ ਸਾਜਿਸ਼ ਵਿੱਚ ਸ਼ਾਮਲ ਹੋ ਕੇ ਪਰਮਜੀਤ ਨੇ ਖਡੂਰ ਸਾਹਿਬ ਦਾ ਘਰ ਛੱਡ ਦਿੱਤਾ ਅਤੇ ਪਿੰਡ ਚੋਹਲਾ ਸਾਹਿਬ ਨੇੜੇ ਇੱਕ ਮਕਾਨ ਕਿਰਾਏ ‘ਤੇ ਲੈ ਲਿਆ। ਪਰਮਜੀਤ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਉਸਨੇ ਜਾਂਚ ਟੀਮ ਨੂੰ ਦੱਸਿਆ ਕਿ, ਇਸ ਸਾਜਿਸ਼ ਵਿੱਚ ਗੁਰਪ੍ਰੀਤ ਦਾ ਭਾਣਜਾ ਸੁਖਵਿੰਦਰ ਉਰਫ ਕਾਲਾ ਵੀ ਸ਼ਾਮਲ ਹੈ।

ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਗੁਰਪ੍ਰੀਤ, ਜਰਨੈਲ ਅਤੇ ਵਿਸ਼ਾਲ ਸ਼ਰਮਾ ਪਰਮਜੀਤ ਕੌਰ ਦੇ ਘਰ ਪਹੁੰਚੇ। ਉੱਥੇ ਕੁਝ ਦੇਰ ਰਹਿਣ ਤੋਂ ਬਾਅਦ ਤਿੰਨੇ ਘਰ ਤੋਂ ਫਰਾਰ ਹੋ ਗਏ। ਪੁਲਿਸ ਸੂਤਰਾਂ ਮੁਤਾਬਿਕ ਪਰਮਜੀਤ ਅਤੇ ਕਾਲੇ ਨੇ ਇਨ੍ਹਾਂ ਤਿੰਨਾਂ ਨੂੰ ਭਜਾਉਣ ਲਈ ਵਿੱਤੀ ਸਹਾਇਤਾ ਵੀ ਦਿੱਤੀ ਸੀ। ਦੱਸ ਦਈਏ ਜੇਲ੍ਹ ਵਿਚੋਂ ਫਰਾਰ ਹੋਏ ਤਿੰਨ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਪੁਲਿਸ ਇਨ੍ਹਾਂ ਤਿੰਨਾਂ ਦੇ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਲਈ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਤਿੰਨਾਂ ਅਪਰਾਧੀਆਂ ਦੇ ਬਾਰੇ ਸੁਰਾਗ ਮਿਲਣ ਦੀ ਉਮੀਦ ਹੈ।

Image result for Amritsar jail case

ਜਾਣੂ ਕਰਾ ਦਈਏ ਕਿ, 1 ਫਰਵਰੀ ਨੂੰ ਦੇਰ ਰਾਤ ਤਿੰਨ ਅਪਰਾਧੀ ਜੇਲ੍ਹ ਦੀ ਬੈਰਕ ਤੋੜ ਕੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਫਰਾਰ ਹੋਏ ਸਨ। ਇਨ੍ਹਾਂ ਕੈਦੀਆਂ ਨੇ ਜੇਲ੍ਹ ਦੀ 21 ਫੁੱਟ ਉੱਚੀ ਕੰਧ ਨੂੰ ਟੱਪੇ ਸੀ। ਇਸ ਮਾਮਲੇ ਵਿੱਚ ਇਨ੍ਹਾਂ ਤਿੰਨਾਂ ਖਿਲਾਫ਼ ਥਾਣਾ ਇਸਲਾਮਾਬਾਦ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਉੱਚ ਪੁਲਿਸ ਅਧਿਕਾਰੀਆਂ ਦੀ ਟੀਮ ਬਣਾਈ ਹੈ। ਫਰਾਰ ਗੁਰਪ੍ਰੀਤ ਅਤੇ ਜਰਨੈਲ ਸਿੰਘ ਖਿਲਾਫ ਥਾਣਾ ਬੀ ਡਵੀਜ਼ਨ ਵਿੱਚ ਧਾਰਾ 379 ਅਤੇ ਧਾਰਾ 399 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਵਿਸ਼ਾਲ ਸ਼ਰਮਾ ਖਿਲਾਫ਼ ਥਾਣਾ ਛੇਹਰਟਾ ਵਿਖੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *