ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੈਨੇਡੀਅਨ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦੀ ਯੋਜਨਾ ਬਣਾਈ ਹੈ। ਨਾਲ ਹੀ ਵਰਕ ਪਰਮਿਟ ਦੀਆਂ ਸ਼ਰਤਾਂ ਨੂੰ ਵੀ ਢਿੱਲ ਦਿੱਤੀ ਜਾਵੇਗੀ ਅਤੇ ਕੰਮ ਦੇ ਅਨੁਸਾਰ ਵੀਜ਼ਾ ਫੀਸ ਨਿਰਧਾਰਿਤ ਕੀਤੀ ਜਾਣਗੀਆਂ, ਜੋ ਕਿ 4 ਤੋਂ 16 ਲੱਖ ਦੇ ਵਿਚਕਾਰ ਹੋਵੇਗੀ। ਇਹ ਏਜੰਟ ਦੀ ਭੂਮਿਕਾ ਨੂੰ ਖਤਮ ਕਰ ਦੇਵੇਗਾ। ਇਹ ਨਵੀਂ ਵਰਕ ਪਰਮਿਟ ਨੀਤੀ 1 ਮਾਰਚ ਤੋਂ ਸ਼ੁਰੂ ਹੋਣ ਵਾਲੀ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਆਇਲੈਟਸ ਕਰਨਾ ਵੀ ਜਰੂਰੀ ਹੋਵੇਗਾ। ਇਕ ਸਾਲ ‘ਚ ਇਕ ਵਿਦਿਆਰਥੀ ਦੀ ਘੱਟੋ ਘੱਟ ਕੀਮਤ 20 ਤੋਂ 30 ਲੱਖ ਰੁਪਏ ਹੁੰਦੀ ਹੈ, ਜੋ ਕਿ 2 ਸਾਲਾਂ ਦੇ ਕੋਰਸ ਦੌਰਾਨ ਦੁਗਣੀ ਅਤੇ 3 ਸਾਲ ਦੇ ਕੋਰਸ ਦੌਰਾਨ 3 ਤਿੰਨ ਗੁਣਾ ਵੱਧ ਵਸੂਲਿਆ ਜਾਂਦਾ ਹੈ।
ਪੋਰਟਲ ‘ਤੇ ਦਿੱਤਾ ਜਾਵੇਗਾ ਬਿਨੈ-ਪੱਤਰ
ਅਰਜ਼ੀਆਂ ਕੈਨੇਡੀਅਨ ਸਰਕਾਰੀ ਪੋਰਟਲ ‘ਤੇ ਦਿੱਤੀਆਂ ਜਾਣੀਆਂ ਹਨ। ਭਾਰਤ ਵਿੱਚ ਯੋਗਤਾ ਅਤੇ ਕੰਮ ਦੇ ਤਜ਼ਰਬੇ ਅਤੇ ਕਨੇਡਾ ਵਿੱਚ ਉਸ ਕੰਮ ਲਈ ਕਾਮਿਆਂ ਦੀ ਜ਼ਰੂਰਤ ਦੇ ਮੱਦੇਨਜ਼ਰ ਵੀਜ਼ਾ ਦਿੱਤਾ ਜਾਵੇਗਾ। ਮਨਜ਼ੂਰਸ਼ੁਦਾ ਬਿਨੈ ਪੱਤਰ ‘ਤੇ 4 ਤੋਂ 16 ਲੱਖ ਰੁਪਏ ਤੱਕ ਦੀ ਫੀਸ ਹੋਵੇਗੀ।

