ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਸੋਸ਼ਲ ਮੀਡਿਆ ‘ਤੇ ਆਪਣਾ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਸਰ ਨਸੀਰੂਦੀਨ ਸ਼ਾਹ ਲਈ ਮੇਰਾ ਪਿਆਰ ਭਰਿਆ ਸੰਦੇਸ਼! ਉਹ ਉਮਰ ਅਤੇ ਤਜ਼ਰਬੇ ਵਿੱਚ ਮੇਰੇ ਤੋਂ ਵੱਡੇ ਹੈਂ। ਮੈ ਹਮੇਸ਼ਾ ਤੋਂ ਉਨ੍ਹਾਂ ਦੀ ਕਲਾ ਦਾ ਆਦਰ ਕਰਦਾ ਆਇਆ ਹਾਂ ਅਤੇ ਕਰਦਾ ਰਹਾਂਗਾ ਪਰ ਪਰ ਕਈ ਵਾਰੀ ਕੁਝ ਗੱਲਾਂ ਦਾ ਮੂੰਹ ਤੋੜ ਜਵਾਬ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਨਾਲ ਹੀ ਉਨ੍ਹਾਂ 1 ਮਿੰਟ 28 ਸੈਕਿੰਡ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਨਸੀਰੂਦੀਨ ਸ਼ਾਹ ਦਾ ਮਜਾਕ ਬਣਾਉਂਦੇ ਨਜ਼ਰ ਆਏ ਹਨ। ਆਪਣੇ ਵੀਡੀਓ ‘ਚ ਅਨੁਪਮ ਖੇਰ ਨੇ ਨਸੀਰੂਦੀਨ ਸ਼ਾਹ ਨੂੰ ਇਸ਼ਾਰਿਆਂ ਵਿੱਚ ‘ਨਸ਼ੇੜੀ’ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ, ਉਹ ਜਿਹੜੇ ਪਦਾਰਥ ਖਾਂਦੇ ਹਨ, ਉਸ ਕਾਰਨ, ਉਹ ਸਹੀ- ਗ਼ਲਤ ਦੇ ਅੰਤਰ ਨੂੰ ਨਹੀਂ ਸਮਝ ਸਕਦੇ ਹਨ।
जनाब नसीरुदिन शाह साब के लिए मेरा प्यार भरा पैग़ाम!!! वो मुझसे बड़े है। उम्र में भी और तजुर्बे में भी। मै हमेशा से उनकी कला की इज़्ज़त करता आया हूँ और करता रहूँगा। पर कभी कभी कुछ बातों का दो टूक जवाब देना बहुत ज़रूरी होता। ये है मेरा जवाब। 🙏 pic.twitter.com/M4vb8RjGjj
— Anupam Kher (@AnupamPKher) January 22, 2020
‘ਮੇਰੇ ਖੂਨ ਵਿੱਚ ਸਿਰਫ਼ ਭਾਰਤ ਹੈ‘
ਇਸ ਤੋਂ ਇਲਾਵਾ ਅਨੁਪਮ ਨੇ ਇਹ ਵੀ ਕਿਹਾ ਕਿ, ਬੇਹੱਦ ਸਫਲਤਾ ਹਾਸਿਲ ਕਰਨ ਤੋਂ ਬਾਅਦ ਵੀ ਨਸੀਰੂਦੀਨ ਸ਼ਾਹ ਜੀ ਦੀ ਪੂਰੀ ਜਿੰਦਗੀ ਤਣਾਅ ਭਰਪੂਰ ਰਹੀ ਹੈ। ਅਨੁਪਮ ਖੇਰ ਨੇ ਕਿਹਾ ਕਿ, ਜਦੋਂ ਨਸੀਰ ਨੇ ਦਿਲੀਪ ਕੁਮਾਰ, ਸ਼ਾਹਰੁਖ ਖਾਨ, ਰਾਜੇਸ਼ ਖੰਨਾ, ਅਮਿਤਾਭ ਬੱਚਨ ਅਤੇ ਵਿਰਾਟ ਕੋਹਲੀ ਨੂੰ ਨਹੀਂ ਛੱਡਿਆ, ਤਾਂ ਉਹ ਕੀ ਹੈ, ਪਰ ਉਨ੍ਹਾਂ ਦੀ ਆਲੋਚਨਾ ਤੋਂ ਉਹ ਚੰਗੀ ਕੰਪਨੀ ਵਿੱਚ ਜ਼ਰੂਰ ਆ ਗਏ ਹੈ। ਇਸ ਤੋਂ ਬਾਅਦ, ਉਨ੍ਹਾਂ ਨੇ ਨਸੀਨ ਦੇ ‘ਖੂਨ’ ਵਾਲੇ ਕਮੇਂਚ ‘ਤੇ ਟਿੱਪਣੀ ਕਰਦਿਆਂ ਕਿਹਾ ਕਿ, ਉਨ੍ਹਾਂ ਦੇ ਲਹੂ ‘ਚ ਸਿਰਫ ਭਾਰਤ ਹੈ। ਮਹੱਤਵਪੂਰਨ ਗੱਲ ਇਹ ਹੈ ਕਿ, ਇਹ ਸਾਰਾ ਮਾਮਲਾ ਸਿਟੀਜ਼ਨਸ਼ਿਪ ਸੋਧ ਐਕਟ ਨਾਲ ਸਬੰਧਤ ਹੈ, ਜਦੋਂ ਅਨੁਪਮ ਇਸਦੇ ਸਮਰਥਨ ਵਿੱਚ ਹਨ ਅਤੇ ਨਸੀਰ ਇਸਦੇ ਵਿਰੋਧ ‘ਚ।
