‘ਪੰਗਾ ਕੁਈਨ’ ਨੇ ਵਕੀਲ ਇੰਦਰਾ ਜੈਯਾ ਸਿੰਘ ਨਾਲ ਲਿਆ ਪੰਗਾ, ਦਿੱਤਾ ਠੋਕਵਾਂ ਜਵਾਬ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੰਗਨਾ ਰਣੌਤ ਨੂੰ ਪਹਿਲਾਂ ਕੁਈਨ ਕਿਹਾ ਜਾਂਦਾ ਸੀ ਤੇ ਹੁਣ ਪੰਗਾ ਫਿਲਮ ਦੇ ਵਿੱਚ ਮੁੱਖ ਕਿਰਦਾਰ ਕਾਰਨ ਕੰਗਨਾ ਨੂੰ ਪੰਗਾ ਕੁਈਨ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੰਗਨਾ ਰਣੌਤ ਨੂੰ ਪਹਿਲਾਂ ਕੁਈਨ ਕਿਹਾ ਜਾਂਦਾ ਸੀ ਤੇ ਹੁਣ ਪੰਗਾ ਫਿਲਮ ਦੇ ਵਿੱਚ ਮੁੱਖ ਕਿਰਦਾਰ ਕਾਰਨ ਕੰਗਨਾ ਨੂੰ ਪੰਗਾ ਕੁਈਨ ਦਾ ਤਾਜ ਵੀ ਬਾਖੂਬੀ ਜੱਚਦਾ ਹੈ। ਆਪਣੀ ਖੂਬਸੁਰਤ ਅਦਾਕਾਰੀ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਕੰਗਨਾ ਰਣੋਤ ਨੇ ਹਾਲ ਹੀ ਵਿੱਚ ਇੱਕ ਪੰਗੇ ਵਾਲਾ ਬਿਆਨ ਦਿੱਤਾ ਹੈ। ਆਪਣੀ ਫਿਲਮ ਪੰਗਾ ਦੀ ਪ੍ਰਮੋਸ਼ਣ ਲਈ ਥਾਂ-ਥਾਂ ਜਾ ਰਹੀ ਕੰਗਨਾ ਨੇ ਇਸ ਦੌਰਾਨ ਵਕੀਲ ਜੈਯਾ ਸਿੰਘ ਨੂੰ ਨਿਸ਼ਾਨੇ ‘ਤੇ ਲਿਆ ਹੈ।

ਵਕੀਲ ਜੈਯਾ ਸਿੰਘ ਨੇ ਹਾਲ ਹੀ ਵਿੱਚ ਨਿਰਭਯਾ ਗੈਂਗਰੇਪ ਕੇਸ ਮਾਮਲੇ ‘ਤੇ ਵਿਵਾਦਿਤ ਬਿਆਨ ਦਿੱਤਾ ਸੀ। ਇਸ ਬਿਆਨ ਵਿੱਚ ਜੈਯਾ ਸਿੰਘ ਨੇ ਨਿਰਭਯਾ ਗੈਂਗਰੇਪ ਪੀੜਤ ਦੀ ਮਾਂ ਨੂੰ ਰੇਪ ਦੇ ਦੋਸ਼ੀਆਂ ਨੂੰ ਮਾਫ਼ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਨਿਰਭਯਾ ਰੇਪ ਪੀੜ੍ਹਤਾ ਦੀ ਮਾਂ ਭੜਕ ਗਈ ਸੀ।

ਹੁਣ ਇਸ ਮਾਮਲੇ ਵਿੱਚ ਅਦਾਕਾਰਾ ਕੰਗਨਾ ਰਣੋਤ ਦਾ ਬੇਬਾਕ ਬਿਆਨ ਸਾਹਮਣੇ ਆਇਆ ਹੈ। ਕੰਗਨਾ ਨੇ ਇੱਕ ਪ੍ਰਮੋਸ਼ਨ ਸਮਾਗਮ ਦੌਰਾਨ ਕਿਹਾ ਕਿ, ਵਕੀਲ ਇੰਦਰਾ ਜੈਯਾ ਸਿੰਘ ਨੂੰ ਜੇਕਰ ਚਾਰ ਕੁ ਦਿਨ ਗੈਂਗਰੇਪ ਦੇ ਦੋਸ਼ੀਆਂ ਨਾਲ ਰਹਿਣਾ ਪਵੇ ਤਾਂ ਫੇਰ ਪਤਾ ਲੱਗੇ ਕਿ, ਰੇਪ ਦੇ ਦੋਸ਼ੀ ਕਿੰਨੇ ਕਮੀਨੇ ਹੁੰਦੇ ਹਨ। ਇਸ ਤੋਂ ਬਾਆਦ  ਕੰਗਨਾ ਦਾ ਇਹ ਪੰਗਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ।

ਦੱਸ ਦਈਏ ਕਿ, ਅਦਾਕਾਰਾ ਕੰਗਨਾ ਰਣੋਤ ਦੀ ਪੰਗਾ ਫਿਲਮ ਇਸ ਸ਼ੁਕਰਵਾਰ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਕੱਬਡੀ ਖੇਡ ਆਧਾਰਿਤ ਇਹ ਡਰਾਮਾ ਫਿਲਮ ਵਿੱਚ ਕੰਗਨਾ ਰਣੋਤ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ।

ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕੰਗਨਾ ਰਣੌਤ ਦੇ ਬਿਆਨ ‘ਤੇ ਜਤਾਈ ਸਹਿਮਤੀ

ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕੰਗਨਾ ਰਣੌਤ ਦੇ ਬਿਆਨ ‘ਤੇ ਆਪਣੀ ਸਹਿਮਤੀ ਜਤਾਈ ਹੈ ਅਤੇ ਕੰਗਨਾ ਦਾ ਧੰਨਵਾਦ ਕੀਤਾ ਹੈ।  ਆਸ਼ਾ ਦੇਵੀ ਨੇ ਕਿਹਾ ਹੈ ਕਿ, ਮੈ ਕਿਸੇ ਵਰਗਾ ਨਹੀਂ ਬਣਨਾ ਚਾਹੁੰਦੀ। ਮੈਂ ਇਕ ਮਾਂ ਹਾਂ ਅਤੇ ਮੇਰੀ ਬੇਟੀ ਸੱਤ ਸਾਲ ਪਹਿਲਾਂ ਮਰ ਗਈ ਸੀ ਅਤੇ ਮੈਂ ਉਸ ਨੂੰ ਇਨਸਾਫ ਦਿਵਾਉਂਣਾ ਚਾਹੁੰਦੀ ਹਾਂ। ਇਸ ਬਾਰੇ ANI ਨੇ ਟਵੀਟ ਪੋਸਟ ਵੀ ਕੀਤਾ ਹੈ।

Leave a Reply

Your email address will not be published. Required fields are marked *