ਆਸਟ੍ਰੇਲੀਆ ਅੱਗ ਦੁਰਘਟਨਾ ਦਾ ਅਜਿਹਾ ਸੱਚ, ਜਿਸ ਤੋਂ ਤੁਸੀ ਹੋ ਬੇਖਬਰ ! ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਜੰਗਲ ਵਿੱਚ ਅੱਗ ਲੱਗਣ ਕਾਰਨ ਜਿੱਥੇ ਅਣਗਿਣਤ ਜਾਨਵਰ, ਹਜਾਰਾਂ ਦੀ ਗਿਣਤੀ ‘ਚ ਘਰ ਸੜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਜੰਗਲ ਵਿੱਚ ਅੱਗ ਲੱਗਣ ਕਾਰਨ ਜਿੱਥੇ ਅਣਗਿਣਤ ਜਾਨਵਰ, ਹਜਾਰਾਂ ਦੀ ਗਿਣਤੀ ‘ਚ ਘਰ ਸੜ ਕੇ ਸਵਾਹ ਹੋ ਗਏ। ਇਸ ਹਾਦਸੇ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ ਪਰ ਇਸ ਦੇ ਪਿੱਛੇ ਦਾ ਇੱਕ ਅਜਿਹਾ ਸੱਚ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ  ਜਾਓਗੇ।  ਤੁਹਾਨੂੰ ਦੱਸ ਦਈਏ ਕਿ, ਜੰਗਲ ‘ਚ ਅੱਗ ਲੱਗਣ ਦੀ ਬਹੁਤੇ ਤਸਵੀਰਾਂ ਸੱਚ ਬਿਆਨ ਨਹੀਂ ਕਰ ਰਹੀਆਂ ਅਸਲ ਵਿੱਚ ਇਹ ਤਸਵੀਰਾਂ ਉਸ ਅੱਗ ਹਾਦਸੇ ਦੀਆਂ ਹੈ ਹੀ ਨਹੀਂ !

 

ਆਸਟ੍ਰੇਲੀਆ ਦੇ ਜੰਗਲ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ  ਹੈ ਅਤੇ ਕਈ ਜਾਨ-ਮਾਲ ਦਾ ਨੁਕਾਸਾਨ ਵੀ ਹੋਇਆ ਹੈ। ਇਹ ਸੱਚ ਹੈ, ਜਿਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਸਨ ਉਹ ਵਾਕਈ ਦਿਲ ਦਹਿਲਾਉਣ ਵਾਲੀਆਂ ਸਨ। ਇਨ੍ਹਾਂ ਵਿੱਚੋਂ ਜਿਆਦਾਤਰ ਜੰਗਲੀ ਜੀਵਾਂ ਦੇ ਜਿਊਂਦੇ ਸੜ ਜਾਣ ਦੀਆਂ ਸਨ ਅਤੇ ਕੁੱਝ ਬਚਾਅ ਟੀਮਾਂ ਦੀਆਂ ਸਨ ਜੋ ਜੀਵਾਂ ਨੂੰ ਖਾਸਕਰ ਭਾਲੂਆਂ ਨੂੰ ਪਾਣੀ ਪਿਲਾਉਦੀਆਂ ਨਜ਼ਰ ਆ ਰਹੀਆਂ ਹਨ ਪਰ ਇਨ੍ਹਾਂ ਵਿਚੋਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਕੁਝ ਤਸਵੀਰਾਂ ਦੇ ਫਰਜੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਇੱਕ ਤਸਵੀਰ ਜਿਸ ‘ਚ ਇੱਕ ਚੀਤਾ ਅੱਗ ਵਿੱਚ ਸੜ ਰਿਹਾ ਹੈ, ਬਾਰੇ ਵੀ ਆਸਟ੍ਰੇਲੀਆ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲ ਵਿੱਚ ਇਹ ਤਸਵੀਰ 2012 ਦੀ ਹੈ, ਜੋ ਇੰਡੋਨੇਸ਼ੀਆ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਜਿਸ ਵਿੱਚ ਇੱਕ ਔਰਤ ਅਤੇ ਬੱਚੇ ਸਮੁੰਦਰ ਵਿੱਚ ਅੱਧੇ ਡੁੱਬੇ ਨਜ਼ਰ ਆ ਰਹੇ ਹਨ। ਉਹਨਾਂ ਪਿੱਛੇ ਜੰਗਲ ਨੂੰ ਅੱਗ ਲੱਗੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਬਾਰੇ ਸ਼ੋਸ਼ਲ ਮੀਡੀਆ ‘ਤੇ ਲਿਖਿਆ ਆ ਰਿਹਾ ਹੈ ਕਿ ‘ਆਸਟ੍ਰੇਲੀਆ ਦੇ ਮੌਜੂਦਾ ਹਾਲਾਤ’ ਪਰ ਅਸਲ ਵਿੱਚ ਇਹ ਤਸਵੀਰ 2013 ਦੀ ਹੈ। ਉਸ ਸਮੇਂ ਆਸਟ੍ਰੇਲੀਆ ਦੇ ਤਸਮੇਨੀਆ ਸਥਿਤ ਜੰਗਲਾਂ ਵਿੱਚ ਅੱਗ ਲੱਗੀ ਸੀ।

ਇਸੇ ਤਰ੍ਹਾਂ ਕੁਝ Video Clips ਵੀ ਵਾਇਰਲ ਹੋ ਰਹੀਆਂ ਹਨ, ਜੋ ਕਿ ਮੌਜੂਦਾ ਹਾਲਾਤ ਦੀ ਤਰਜਮਾਨੀ ਤਾਂ ਕਰਦੀਆਂ ਹਨ, ਪਰ ਮੌਜੂਦਾ ਸਮੇਂ ‘ਤੇ ਨਹੀਂ ਫਿਲਮਾਈਆਂ ਗਈਆਂ। ਇਹਨਾਂ ਵਿੱਚੋਂ ਇੱਕ ਵੀਡੀਓ ਵਿੱਚ ਅੱਗ ਬੁਝਾਉ ਦਸਤੇ ਕਰਮਚਾਰੀ ਮੀਂਹ ਆਉਣ ‘ਤੇ ਨੱਚਦੇ ਨਜ਼ਰ ਆ ਰਹੇ ਹਨ, ਪਰ ਇਸ ਵੀਡੀਓ ਕਲਿੱਪ ਨੂੰ ਅਸਲ ਵਿੱਚ ਨਵੰਬਰ 2019 ਵਿਚ ਪੋਸਟ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਦੂਜੀ ਕਲਿੱਪ ਜਿਸ ਵਿੱਚ ਕਿ, ਇੱਕ ਆਸਟ੍ਰੇਲੀਆ ਮੂਲ ਦੀ ਔਰਤ ਕੰਗਾਰੂ ਨੂੰ ਲਾਡ ਕਰ ਰਹੀ ਹੈ ਵੀ ਅਸਲ ਘਟਨਾ ਨਾਲ ਸੰਬੰਧਿਤ ਨਹੀ ਹੈ। ਇਸ ਵੀਡੀਓ ਨੂੰ ਆਸਟ੍ਰੇਲੀਆ ਦੇ ਇੱਕ ਉੱਤਰੀ ਹਿੱਸੇ ਵਿੱਚ ਫਿਲਮਾਇਆ ਗਿਆ ਸੀ। ਇਸ ਵਿੱਚ ਮੌਜੂਦ ਕੰਗਾਰੂ ਨੂੰ ਪਿਛਲੇ ਦਿਨੀ ਵਾਪਰੇ ਅੱਗ ਦੁਰਘਟਨਾ ਚੋਂ ਨਹੀ ਸਗੋਂ ਪਹਿਲਾਂ ਕਿਸੇ ਸਮੇਂ ਬਚਾਇਆ ਗਿਆ ਸੀ।

ਦੱਸ ਦਈਏ ਕਿ ਪਿਛਲੇ ਦਿਨੀਂ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਆਸਟ੍ਰੇਲੀਆਂ ਦੇ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਸੀ। ਇਸ ਅੱਗ ਕਾਰਨ 80,000 ਦੇ ਕਰੀਬ ਜੰਗਲੀ ਜੀਵ ਮਾਰੇ ਗਏ ਹਨ ਅਤੇ ਹਜਾਰਾਂ ਲੋਕ ਬੇਘਰ ਹੋ ਗਏ ਹਨ। ਇਸ ਦੌਰਾਨ ਕਰੀਬ 10.7 ਮਿਲੀਅਨ ਹੈਕਟੇਅਰ ਰਕਬਾ ਸੜ ਕੇ ਸੁਆਹ ਹੋ ਗਿਆ। ਇਹ ਅੱਗ ਨਾਲ ਜਿੱਥੇ ਆਸਟ੍ਰੇਲੀਆ ਵਿੱਚ ਧੁੰਏਂ ਦੇ ਸੰਘਣੇ ਬੱਦਲ ਛਾ ਗਏ, ਉੱਥੇ ਹੀ ਨਿਊਜੀਲੈਂਡ ਵੀ ਇਸ ਧੁੰਏ ਦੇ ਪ੍ਰਦੂਸ਼ਣ ਦਾ ਸ਼ਿਕਾਰ ਹੋਇਆ। ਇਸ ਅੱਗ ਤੋਂ ਬਾਅਦ ਆਸਟ੍ਰੇਲੀਆ ਦਾ ਹਵਾ ਪ੍ਰਦੂਸ਼ਣ 481 (AQI) ਦਰਜ ਕੀਤਾ ਗਿਆ ਸੀ, ਜੋ ਕਿ ਪੂਰੀ ਦੁਨੀਆਂ ਵਿੱਚੋਂ ਸਭ ਤੋਂ ਵੱਧ ਸੀ।

Leave a Reply

Your email address will not be published. Required fields are marked *