IND V/S SL:- ਜਾਣੋ ਕਿਹੜੀ ਗੱਲੋਂ ਹੋਵੇਗਾ ਆਖਰੀ ਮੈਚ ਧਮਾਕੇਦਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣ ਵਾਲਾ ਟੀ-20 ਦਾ ਤੀਜਾ ਮੈਚ ਸ਼ੁਕਰਵਾਰ ਨੂੰ ਪੁਣੇ ਦੇ ਮਹਾਰਾਸ਼ਟਰਾ ਕ੍ਰਿਕਟ ਐਸੋਸ਼ੀਏਸ਼ਨ ਸਟੇਡੀਅਮ ਵਿਖੇ ਹੋਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣ ਵਾਲਾ ਟੀ-20 ਦਾ ਤੀਜਾ ਮੈਚ ਸ਼ੁਕਰਵਾਰ ਨੂੰ ਪੁਣੇ ਦੇ ਮਹਾਰਾਸ਼ਟਰਾ ਕ੍ਰਿਕਟ ਐਸੋਸ਼ੀਏਸ਼ਨ ਸਟੇਡੀਅਮ ਵਿਖੇ ਹੋਣ ਜਾ ਰਿਹਾ ਹੈ। ਸ਼ਾਮੀ 7 ਵਜੇ ਸ਼ੁਰੂ ਹੋਣ ਜਾ ਰਹੇ ਇਸ ਮੈਚ ਵਿੱਚ ਨਵੇਂ ਕ੍ਰੀਤੀਮਾਨ ਸਥਾਪਿਤ ਹੋਣ ਦੀ ਪੂਰੀ ਉਮੀਦ ਹੈ। ਪਿਛਲੇ ਮੈਚ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਦੋਰ ਸਟੇਡੀਅਮ ਵਿੱਚ ਹੋਏ ਦੂਜੇ ਟੀ-20 ਮੈਚ ਵਿੱਚ ਭਾਰਤ ਨੇ 7 ਵਿਕਟਾਂ ਨਾਲ ਸ਼੍ਰੀਲੰਕਾ ਟੀਮ ‘ਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ, ਜਿਸ ‘ਚ ਅਹਿਮ ਭੂਮਿਕਾ ਭਾਰਤੀ ਗੇਂਦਬਾਜਾਂ ਦੀ ਰਹੀ ਸੀ, ਜਿਨ੍ਹਾਂ ਸ਼੍ਰੀਲੰਕਾ ਦੀ ਟੀਮ ਨੂੰ ਇੱਕ ਆਸਾਨ ਜਿਹੇ ਸਕੋਰ ‘ਤੇ ਰੋਕ ਲਿਆ ਸੀ।

ਜਿਨ੍ਹਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਗੇਂਦਬਾਜਾਂ ਵਿੱਚ ਨਵਦੀਪ ਸੈਣੀ ਅਤੇ ਸ਼ਿਰਦੂਲ ਠਾਕੁਰ ਦੀ ਗੇਂਦਬਾਜੀ ਬਾਕਮਾਲ ਰਹੀ ਸੀ, ਦੋਵਾਂ ਗੇਂਦਬਾਜਾਂ ਨੇ ਇਸ ਮੈਚ ਦੌਰਾਨ 5 ਵਿਕਟਾਂ ਝਟਕਾਈਆਂ ਸਨ। ਇਸ ਮੈਚ ਦੌਰਾਨ ਜਸਪ੍ਰੀਤ ਬੁਮਰਾਹ ਕੋਈ ਬਹੁਤਾ ਕਮਾਲ ਨਹੀ ਕਰ ਸਕੇ। ਬੁਮਰਾਹ ਨੇ ਚਾਰ ਓਵਰਾਂ ਵਿੱਚ 32 ਦੋੜਾਂ ਦਿੰਦਿਆਂ ਕੇਵਲ 1 ਵਿਕਟ ਹੀ ਹਾਸਿਲ ਕੀਤਾ ਸੀ।

ਨਵੇਂ ਕ੍ਰੀਤੀਮਾਨ ਦੇ ਨੇੜੇ ਬੁਮਰਾਹ

ਭਾਰਤੀ ਗੇਂਦਬਾਜ ਜਸਪ੍ਰੀਤ ਬੁਮਰਾਹ ਨਵੇਂ ਕ੍ਰੀਤੀਮਾਨ ਨੂੰ ਪੁਣੇ ਦੇ ਮੈਚ ਵਿੱਚ ਹਾਸਿਲ ਕਰ ਲੈਣਗੇ, ਇਸ ਦੀ ਉਮੀਦ ਹੈ। ਦੱਸ ਦਈਏ ਬੁਮਰਾਹ ਨੇ ਆਪਣੇ ਟੀ-20 ਕਰੀਅਰ ਵਿੱਚ ਹੁਣ ਤੱਕ 44 ਮੈਚਾਂ ਵਿੱਚ 52 ਵਿਕਟਾਂ ਹਾਸਿਲ ਕੀਤੀਆਂ ਹਨ। ਇਸੇ ਹੀ ਲੜੀ ਵਿੱਚ ਜੁਵੇਂਦਰ ਚਹਿਲ ਅਤੇ ਰਵੀਚੰਦਰ ਅਸ਼ਵਿਨ ਵੀ ਹਨ। ਇਹਨਾਂ ਦੋਵਾਂ ਗੇਂਦਬਾਜਾਂ ਨੇ ਵੀ ਟੀ-20 ਮੈਚਾਂ ਵਿੱਚ 52 ਵਿਕਟਾਂ ਹਾਸਿਲ ਕਰ ਚੁੱਕੇ ਹਨ, ਜਿੱਥੇ ਜੁਵੇਂਦਰ ਚਹਿਲ ਨੇ 36 ਮੈਚਾਂ ਵਿੱਚ 52 ਵਿਕਟਾਂ ਹਾਸਿਲ ਕੀਤੀਆਂ ਹਨ, ਉੱਥੇ ਹੀ ਰਵੀਚੰਦਰ ਅਸ਼ਵਿਨ ਨੇ 46 ਮੈਚਾਂ ਵਿੱਚ 52 ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਮੈਚ ਵਿੱਚ ਜੇਕਰ ਬੁਮਰਾਹ ਇੱਕ ਹੋਰ ਵਿਕਟ ਹਾਸਿਲ ਕਰ ਲੈਂਦੇ ਹੈ ਤਾਂ ਉਹ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਹਾਸਿਲ ਕਰਨ ਵਾਲੇ ਭਾਰਤੀ ਖਿਡਾਰੀ ਬਣ ਜਾਣਗੇ।

ਸੰਜੂ ਸੈਮਸਨ ਅਤੇ ਮਨੀਸ਼ ਪਾਂਡੇ ਨੂੰ ਮਿਲ ਸਕਦਾ ਹੈ ਮੌਕਾ

ਸ਼੍ਰੀਲੰਕਾ ਖਿਲਾਫ਼ ਦੂਜੇ ਟੀ-20 ਮੈਚ ਵਿੱਚ ਭਾਰਤ ਦੀ ਸ਼੍ਰੀਲੰਕਾ ‘ਤੇ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਰਤ ਇੱਕ ਚੰਗੀ ਲੈਅ ਵਿੱਚ ਨਜ਼ਰ ਆ ਰਿਹਾ ਹੈ। ਇਸੇ ਲਈ ਦੂਜੇ ਟੀ-20 ਮੈਚ ਵਿੱਚ ਬਾਹਰ ਰਹੇ ਸੰਜੂ ਸੈਮਸਨ ਅਤੇ ਮਨੀਸ਼ ਪਾਂਡੇ ਨੂੰ ਤੀਜੇ ਮੈਚ ਦੌਰਾਨ ਪਲੇਇੰਗ ਇਲੈਵਨ ਵਿੱਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਦੱਸ ਦਈਏ ਕਿ ਦੂਜੇ ਮੈਚ ਵਿੱਚ ਸ਼੍ਰੀਲੰਕਾ ਦੀ ਕਾਰਜਗੁਜਾਰੀ ਕਾਫੀ ਨਿਰਾਸ਼ਾਜਨਕ ਰਹੀ ਸੀ, ਜਿਸ ਕਾਰਨ ਭਾਰਤੀ ਕਪਤਾਨ ਵਿਰਾਟ ਕੋਹਲੀ ਤੀਜੇ ਮੈਚ ਵਿੱਚ ਸੰਜੂ ਸੈਮਸਨ ਅਤੇ ਮਨੀਸ਼ ਪਾਡੇ ਨੂੰ ਇੱਕ ਮੌਕਾ ਦੇ ਸਕਦੇ ਹਨ।

Image

ਦੱਸ ਦਈਏ ਕਿ ਦੂਜੇ ਟੀ-20 ਮੈਚ ਵਿੱਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ਵਿੱਚ 142 ਦੋੜਾਂ ਬਣਾਈਆਂ ਸਨ। ਇਸ ਤੋਂ ਬਾਅਦ ਨਿਰਧਾਰਿਤ ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਹ ਦੋੜਾਂ 3 ਵਿਕਟਾਂ ਦੇ ਨੁਕਸਾਨ ‘ਤੇ 17.3 ਓਵਰਾਂ ਵਿੱਚ ਹੀ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਇਸ ਮੈਚ ਦੌਰਾਨ ਭਾਰਤੀ ਬੱਲੇਬਾਜਾਂ ਖਾਸਕਰ ਵਿਰਾਟ ਕੋਹਲੀ, ਲੋਕੇਸ਼ ਰਾਹੁਲ ਅਤੇ ਸ਼੍ਰੇਅਸ਼ ਅਈਅਰ ਨੇ ਚੰਗਾ ਪ੍ਰਦਸ਼ਨ ਕੀਤਾ ਸੀ। ਇਸ ਮੈਚ ਦੌਰਾਨ ਲੰਮੇ ਸਮੇਂ ਤੋਂ ਟੀਮ ਤੋਂ ਬਾਹਰ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਕੋਈ ਖਾਸ ਪ੍ਰਦਰਸ਼ਨ ਨਹੀਂ ਦਿਖਾ ਸਕੇ। ਸ਼ੁਕਰਵਾਰ ਨੂੰ ਪੁਣੇ ਵਿੱਚ ਹੋਣ ਜਾ ਰਹੇ ਤੀਜੇ ਅਤੇ ਅੰਤਿਮ ਟੀ-20 ਮੁਕਾਬਲੇ ਵਿੱਚ ਭਾਰਤੀ ਟੀਮ ਟੀ-20 ਲੜੀ ਨੂੰ ਜੇਤੂ ਕਰਨ ਦੇ ਨਿਰਣੇ ਨਾਲ ਮੈਦਾਨ ਵਿੱਚ ਉਤਰੇਗੀ, ਜਦਕਿ ਸ਼੍ਰੀਲੰਕਾ ਦੀ ਟੀਮ ਦਾ ਮਕਸਦ ਹਰ ਹੀਲੇ ਲੜੀ ਨੂੰ ਡਰਾਅ ਕਰਨਾ ਹੋਵੇਗਾ।

 

Leave a Reply

Your email address will not be published. Required fields are marked *