ਭਾਰਤੀ ਗੇਂਦਬਾਜ਼ ਇਰਫਾਨ ਪਠਾਨ ਵੱਲੋਂ ਸੰਨਿਆਸ ਦਾ ਐਲਾਨ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਕ੍ਰਿਕਟ ਟੀਮ ਦੇ ਹਰਮਨਫੌਲਾ ਖਿਡਾਰੀ ਰਹੇ ਗੇਂਦਬਾਜ਼ ਇਰਫਾਨ ਪਠਾਨ ਨੇ ਕ੍ਰਿਕਟ ਨੂੰ ਪੂਰੀ ਤਰ੍ਰਾਂ ਨਾਲ ਅਲਵਿਦਾ ਆਖ ਦਿੱਤਾ ਹੈ। ਗੁਜਰਾਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਕ੍ਰਿਕਟ ਟੀਮ ਦੇ ਹਰਮਨਫੌਲਾ ਖਿਡਾਰੀ ਰਹੇ ਗੇਂਦਬਾਜ਼ ਇਰਫਾਨ ਪਠਾਨ ਨੇ ਕ੍ਰਿਕਟ ਨੂੰ ਪੂਰੀ ਤਰ੍ਰਾਂ ਨਾਲ ਅਲਵਿਦਾ ਆਖ ਦਿੱਤਾ ਹੈ। ਗੁਜਰਾਤ ਨਾਲ ਸੰਬੰਧਿਤ 35 ਸਾਲਾ ਇਰਫਾਨ ਪਠਾਨ ਨੇ 19 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੇਂ ਆਪਣੇ ਕ੍ਰਿਕੇਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਸਟ੍ਰੇਲੀਆ ਵਿਰੁੱਧ ਸਾਲ 2003 ਉਨ੍ਹਾਂ ਦੀ ਜਿੰਦਗੀ  ਦੇ ਸੁਨਿਹਰੇ ਸਾਲਾਂ ਵਿਚੋਂ ਇੱਕ ਹੈ, ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰੀ ਮੈਚ ‘ਚ ਖੇਡਣ ਦਾ ਮੌਕਾ ਮਿਲਿਆ ਸੀ।

ਇਰਫਾਨ ਦਾ ਹੁਣ ਤੱਕ ਦਾ ਸਫਰ

ਇਰਫਾਨ ਨੇ ਆਪਣੇ ਕਰੀਅਰ ‘ਚ ਹੁਣ ਤੱਕ ਕੁਲ 29 ਟੈਸਟ, 120 ਵਨਡੇਅ, ਅਤੇ 24 ਟੀ-20 ਮੈਚ ਖੇਡੇ ਹਨ। ਸਾਲ 2007 ਵਿੱਚ ਟੀ­-20 ਵਰਲਡ ਕੱਪ ਦੇ ਫਾਈਨਲ ਵਿੱਚ ‘ਮੈਨ ਆਫ਼ ਦਾ ਮੈਚ’ ਰਹੇ ਇਰਫਾਨ ਪਠਾਨ ਨੇ ਆਪਣਾ ਆਖਿਰੀ ਅੰਤਰਰਾਸ਼ਟਰੀ ਮੈਚ 2012 ਵਿੱਚ ਦੱਖਣੀ ਅਫ਼ਰੀਕਾ ਦੇ ਖਿਲਾਫ਼ ਖੇਡਿਆ ਸੀ। ਜੇ ਗੱਲ ਇਰਫਾਨ ਦੇ ਪਰਿਵਾਰ ਦੀ ਕੀਤੀ ਜਾਵੇ ਤਾਂ ਉਹਨਾਂ ਦੇ ਵੱਡੇ ਭਰਾ ਯੂਸਫ ਪਠਾਨ ਵੀ ਭਾਰਤੀ ਕ੍ਰਿਕਟ ਦੇ ਖੇਤਰ ਵਿੱਚ ਬਤੌਰ ਬੱਲੇਬਾਜ਼ ਜਾਣੇ ਜਾਂਦੇ ਹਨ। ਇਰਫਾਨ ਪਠਾਣ ਦੀ ਜੀਵਨ ਸਾਥੀ ਸਫਾ ਬੇਗ, ਜੋ ਕਿ ਮਸ਼ਹੂਰ ਮਾਡਲ ਹਨ। ਇਰਫਾਨ ਹੁਣ ਸੰਨਿਆਸ ਤੋਂ ਬਾਅਦ ਆਪਣਾ ਸਮਾਂ ਉਨ੍ਹਾਂ ਨਾਲ ਅਤੇ ਆਪਣੇ ਦੋ ਪਿਆਰੇ ਜੁੜਵਾ ਬੇਟਿਆਂ ਨਾਲ ਗੁਜਾਰਨ ਦੀ ਤਿਆਰੀ ਵਿੱਚ ਹਨ। 

ਦੱਸ ਦਈਏ ਕਿ ਇਰਫਾਨ ਪਠਾਨ ਪਹਿਲੇ ਅਜਿਹੇ ਗੇਂਦਬਾਜ਼ ਹਨ, ਜਿਨ੍ਹਾਂ ਨੇ ਮੈਚ ਦੇ ਪਹਿਲੇ ਹੀ ਓਵਰ ਵਿੱਚ ਹੈਟ੍ਰਿਕ ਮਾਰੀ ਸੀ। ਅਪ੍ਰੈਲ 2019 ਵਿੱਚ ਜੰਮੂ ਕਸ਼ਮੀਰ ਰਣਜੀ ਟਰਾਫੀ ਦੀ ਟੀਮ ਨਾਲ ਕੋਚ ਅਤੇ ਮੇਂਟਰ ਵਜੋਂ ਜੁੜੇ ਇਰਫਾਨ ਨੇ ਆਖਰੀ ਵਾਰ ਫਰਵਰੀ 2019 ਵਿੱਚ ਜੰਮੂ ਕਸ਼ਮੀਰ ਲਈ ਸਾਈਦ ਮੁਸਤਾਕ ਅਲੀ ਟਰਾਫੀ ਟੂਰਨਾਮੈਂਟ ਖੇਡਿਆ ਸੀ, ਜਿਸ ਤੋਂ ਬਾਅਦ ਇਹ ਕਿਆਸ ਵੀ ਲਗਾਏ ਜਾ ਰਹੇ ਸਨ ਕਿ, ਇਰਫਾਨ ਪਠਾਨ ਕਿਸੇ ਵੀ ਸਮੇਂ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ।

Leave a Reply

Your email address will not be published. Required fields are marked *