ਦਰਿੰਦਗੀ ਦੀ ਹੱਦ ਕੀਤੀ ਪਾਰ, ਹੈਵਾਨ ਪਿਤਾ ਨੇ ਪਤਨੀ ਦਾ ਗੁੱਸਾ ਕੱਢਿਆ ਧੀ ਤੋਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੇਰਾ ਦੇਸ਼ ਬਦਲ ਰਿਹਾ ਹੈ, ਅੱਗੇ ਵੱਧ ਰਿਹਾ ਹੈ।। ਜਿੱਥੇ ਇਹ ਗੱਲ ਦੇਸ਼ ‘ਤੇ ਲਾਗੂ ਹੋ ਰਹੀ ਹੈ। ਉੱਥੇ ਹੀ ਦੱਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੇਰਾ ਦੇਸ਼ ਬਦਲ ਰਿਹਾ ਹੈ, ਅੱਗੇ ਵੱਧ ਰਿਹਾ ਹੈ।। ਜਿੱਥੇ ਇਹ ਗੱਲ ਦੇਸ਼ ‘ਤੇ ਲਾਗੂ ਹੋ ਰਹੀ ਹੈ। ਉੱਥੇ ਹੀ ਦੱਸ ਦਈਏ ਦੇਸ਼ ਦੀ ਧੀਆਂ-ਭੈਣਾਂ ਹੁਣ ਘਰ ਵਿੱਚ ਵੀ ਸੁਰੱਖਿਅਤ ਨਹੀਂ ਹਨ। ਦੇਸ਼ ਵਿੱਚ ਸਾਖਰਤਾ ਪਧੱਰ ਤਾਂ ਵੱਧ ਰਿਹਾ ਹੈ ਪਰ ਮਨੁੱਖ ਦੀ ਮਾਨਸਿਕਤਾ ਉੰਨੀ ਹੀ ਕੋਝੀ ਹੁੰਦੀ ਜਾ ਰਹੀ ਹੈ। ਹੁਣ ਧੀਆਂ-ਭੈਣਾਂ ਆਪਣੇ ਘਰ ਵਿੱਚ ਹੀ ਆਪਣਿਆ ਹੱਥੀ ਹੀ ਹੈਵਾਨਿਅਤ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹ ਬਹੁਤੇ ਮਾਮਲੇ ਦੇਸ਼ ਵਿੱਚੋ ਸਾਹਮਣੇ ਆਏ ਹਨ, ਜੋ ਸੋਚਣ ‘ਤੇ ਮਜਬੂਰ ਕਰਦੇ ਹਨ, ਕਿ ਸਾਡਾ ਦੇਸ਼ ਕਿਸ ਵੱਲ ਤਰੱਕੀ ਕਰ ਰਿਹਾ ਹੈ।

ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਫਿਰੋਜਪੁਰ ਸ਼ਹਿਰ ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਨੇ ਪਤਨੀ ਦਾ ਗੁੱਸਾ ਆਪਣੀ 7 ਵੀਂ ਜਮਾਤ ਵਿੱਚ ਪੜ੍ਹਦੀ ਧੀ ਤੋਂ ਲਿਆ ਹੈ। ਦੱਸ ਦਈਏ ਦੋਵੇਂ ਪਤੀ-ਪਤਨੀ ਦੇ ਝਗੜੇ ‘ਚ ਪਤਨੀ ਗੁੱਸੇ ਕਾਰਨ ਆਪਣੇ ਮਾਪਿਆ ਘਰ ਚਲੀ ਗਈ ਤਾਂ ਹੈਵਾਨ ਪਤੀ ਨੇ ਆਪਣੇ ਗੁੱਸੇ ਦਾ ਸ਼ਿਕਾਰ ਆਪਣੀ ਧੀ ਨੂੰ ਬਣਾਇਆ। ਦੋਸ਼ ਹੈ ਕਿ, ਧੀ ਨਾਲ ਜਬਰ-ਜਨਾਹ ਤੋਂ ਬਾਅਦ ਪਿਤਾ ਨੇ ਧਮਕੀ ਦਿੱਤੀ ਕਿ, ਜੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸਨੂੰ ਜਾਣ ਤੋਂ ਮਾਰ ਦੇਵੇਗਾ। ਪੁਲਿਸ ਨੇ ਦੋਸ਼ੀ ਪਿਤਾ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।

7 ਵੀਂ ਜਮਾਤ ਵਿੱਚ ਪੜ੍ਹਦੀ ਧੀ ਨੇ ਪੁਲਿਸ ਨੂੰ ਦੱਸਿਆ ਕਿ, 1 ਜਨਵਰੀ ਨੂੰ ਉਸਦੀ ਮਾਂ ਅਤੇ ਪਿਤਾ ਵਿਚਾਲੇ ਕੁਝ ਘਰੇਲੂ ਕਾਰਨਾ ਕਾਰਨ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਮਾਂ ਤਾਉ ਦੇ ਘਰ ਚਲੀ ਗਈ। ਉਸ ਦੇ ਜਾਣ ਮਗਰ ਰਾਤ ਨੂੰ ਉਸ ਦੇ ਪਿਤਾ ਨੇ ਉਸ ਦਾ ਬਲਾਤਕਾਰ ਕੀਤਾ, ਜਦੋਂ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿਤਾ ਨੇ ਗਲਾ ਘੁੱਟ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ, 2 ਜਨਵਰੀ ਨੂੰ, ਜਦੋਂ ਉਸਦੀ ਮਾਂ ਦੁਪਹਿਰ 12 ਵਜੇ ਘਰ ਵਾਪਸ ਆਈ ਤਾਂ ਉਸਨੇ ਉਸਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।

ਦੋਵਾਂ ਮਾਂ-ਧੀ ਨੇ ਆਪਣੇ ਖੇਤਰ ਤੋਂ ਲੱਗਦੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ। ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਲਵਨੀਤ ਕੌਰ ਨੇ ਦੱਸਿਆ ਕਿ, ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਉਸ ਦੇ ਪਿਤਾ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦਾ ਮੈਡੀਕਲ ਕਰਾਇਆ ਜਾਵੇਗਾ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ। ਬਹਿਰਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਪਰ ਛੇਤੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਪੀੜਤ ਲੜਕੀ ਦੇ ਅਨੁਸਾਰ ਉਸਦੇ ਪਿਤਾ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਹੈ।

Leave a Reply

Your email address will not be published. Required fields are marked *