ਨਵੇਂ ਸਾਲ ‘ਚ ਹਾਰਦਿਕ ਪਾਂਡਿਆ ਦੀ ਜਿੰਦਗੀ ਨੇ ਲਿਆ ਨਵਾਂ ਮੋੜ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਾਲ 2020 ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਦੀ ਜਿੰਦਗੀ ਚ ਨਵੇ ਰੰਗ ਲੈ ਕੇ ਆਇਆ । ਭਾਰਤੀ ਤੇਜ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਾਲ 2020 ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਦੀ ਜਿੰਦਗੀ ਚ ਨਵੇ ਰੰਗ ਲੈ ਕੇ ਆਇਆ । ਭਾਰਤੀ ਤੇਜ਼ ਗੇਦਬਾਜ਼ ਹਾਰਦਿਕ ਪਾਂਡਿਆ ਨੇ ਨਵੇ ਸਾਲ ਤੇ ਅਭਿਨੇਤਰੀ, ਮਾਡਲ ਅਤੇ ਡਾਂਸਰ ਨਤਾਸ਼ਾ ਸਟਿਨਵੋਇਕ ਦੇ ਦਿਲ ਨੂੰ ਜਿੱਤਦਿਆਂ ਨਵਾਂ ਸਾਲ ਆਪਣੇ ਨਾਮ ਕਰ ਲਿਆ । ਕੱਲ੍ਹ ਨਵੇਂ ਸਾਲ ਤੇ ਮਸ਼ਹੂਰ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਅਭਿਨੇਤਰੀ ਨਤਾਸ਼ਾ ਸਟਿਨਵੋਇਕ ਨਾਲ ਮੰਗਣੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਸ਼ੇਅਰ ਕਰ ਤਰਥੱਲੀ ਜਿਹੀ ਮਚਾ ਦਿੱਤੀ ਸੀ ।
HARDIK PANDYA

ਹੁਣ ਇਸ ਤਸਵੀਰ ਤੇ ਲੋਕਾਂ ਦੇ ਲਗਾਤਾਰ ਪ੍ਰਤੀਕਰਮ ਆ ਰਹੇ ਹਨ । ਇਸ ਤੇ ਨਤਾਸ਼ਾ ਦੇ ਸਾਬਕਾ ਬੁਆਏਫ੍ਰੈਡ ਅਲੀ ਗੋਨੀ ਨੇ ਦੋ ਦਿਲ ਵਾਲੇ ਇਮੋਜੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ । ਭਾਰਤੀ ਕ੍ਰਿਕਟਰ ਕੁਲਦੀਪ ਯਾਦਵ ਨੇ ਇਸ ਤੇ ਪ੍ਰਤਿਕਿਰਿਆ ਦਿੰਦੇ ਹੋਏ ਲਿਖਿਆ ਹੈ ‘ਲੱਖ-ਲੱਖ ਵਧਾਈਆਂ । ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਵੀ ਦੋਨਾਂ ਦਿੱਤੀਆਂ ਹਨ ।

HARDIK PANDYA

ਦੱਸ ਦੇਈਏ ਕਿ ਹਾਰਦਿਕ ਪਾਡਿਆ ਦੀ ਮੰਗਣੀ ਦੁਬਈ ਵਿਚ ਹੋਈ ਸੀ ਜਿਸ ਦੀ ਪੁਸ਼ਟੀ ਖੁਦ ਹਾਰਦਿਕ ਪਾਂਡਿਆ ਨੇ ਕੀਤੀ ਸੀ ਇਸ ਬਾਬਤ ਹਾਰਦਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਇਹ ਲਿਖਿਆ ਸੀ ਕਿ ‘ਤੂੰ ਮੇਰੀ, ਮੈ ਤੇਰਾ ਸਾਰਾ ਹਿੰਦੁਸਤਾਨ 01.01.2020 #engaged’

HARDIK PANDYA

‘ਸਤਿਆਗ੍ਰਹਿ’ ਨਾਮੀ ਹਿੰਦੀ ਫਿਲਮ ਤੋ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨਤਾਸ਼ਾ ਸਟਿਨਵੋਇਕ ਮੂਲ ਰੂਪ ਵਿੱਚ ਸਾਇਬੇਰੀਆ ਨਾਲ ਸੰਬੰਧਿਤ ਹੈ । ਗਾਇਕ ਤੇ ਰੈਪਰ ਬਾਦਸ਼ਾਹ ਦੇ ਗੀਤ ‘ਡੀ ਜੇ ਵਾਲੇ ਬਾਬੂ’ ਅਤੇ ‘ਮਹਿਬੂਬਾ’ ਵਰਗੇ ਗੀਤਾਂ ਵਿੱਚ ਆਪਣਾ ਜਲਵਾ ਬਖੇਰਨ ਵਾਲੀ ਨਤਾਸ਼ਾ ਸਾਬਕਾ ਬੁਆਏਫ੍ਰੈਡ ਅਲੀ ਗੋਨੀ ਨਾਲ ‘ਨੱਚ ਬੱਲੀਏ 9’ ਵਿੱਚ ਵੀ ਭਾਗ ਲੈ ਚੁੱਕੀ ਹੈ ।

HARDIK PANDYA

Leave a Reply

Your email address will not be published. Required fields are marked *