ਚਰਚਾ ‘ਚ ਸੁਸ਼ਮਿਤਾ ਸੇਨ ਦਾ……

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਸ਼ਵ ਸੁੰਦਰੀ ਅਤੇ ਫਿਲਮੀ ਅਦਾਕਾਰਾ ਸੁਸ਼ਮਿਤਾ ਸੇਨ ਨੇ ਭਾਵੇਂ ਫਿਲਮਾਂ ਤੋ ਦੂਰੀ ਬਣਾਈ ਹੋਈ ਹੈ ਪਰ ਉਹ ਸ਼ੋਸਲ ਮੀਡੀਆ ਤੇ ਪੂਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਸ਼ਵ ਸੁੰਦਰੀ ਅਤੇ ਫਿਲਮੀ ਅਦਾਕਾਰਾ ਸੁਸ਼ਮਿਤਾ ਸੇਨ ਨੇ ਭਾਵੇਂ ਫਿਲਮਾਂ ਤੋ ਦੂਰੀ ਬਣਾਈ ਹੋਈ ਹੈ ਪਰ ਉਹ ਸ਼ੋਸਲ ਮੀਡੀਆ ਤੇ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ । ਸੁਸ਼ਮਿਤਾ ਸੇਨ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਇੱਕ ਵੀਡੀਓ ਅਪਲੋਡ ਕੀਤੀ ਹੈ । ਕਰੀਬ 8 :32 ਮਿੰਟ ਦੇ ਇਸ ਵੀਡੀਓ ਵਿੱਚ ਸੁਸ਼ਮਿਤਾ ਸੇਨ ਡਾਂਸ ਕਰਦੀ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਸੇਨ ਦੇ ਬੁਆਏਫ੍ਰੈਡ ਰੋਹਮਨ ਵੀ ਵੀਡੀਓ ਵਿੱਚ ਵੀ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਅਦਾਕਾਰਾ ਸੇਨ ਦੀਆਂ ਬੇਟੀਆਂ ਵੀ ਉਸ ਨਾਲ ਨੱਚਦੀਆਂ ਦਿਖ ਰਹੀਆਂ ਹਨ ਅਤੇ ਆਪਣੀ ਮਾਂ ਦੀ ਤਰੀਫ ਕਰ ਰਹੀਆਂ ਹਨ । ਵੀਡੀਓ ਨੂੰ ਸ਼ੋਸ਼ਲ ਮੀਡੀਆ ਤੇ ਪ੍ਰਸੰਸ਼ਕਾ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Sushmita Sen

ਸੰਨ 1994 ਵਿੱਚ ਵਿਸ਼ਵ ਸੁੰਦਰੀ ਬਣੀ 44 ਸਾਲਾ ਅਦਾਕਾਰਾ ਸੁਸ਼ਮਿਤਾ ਸੇਨ ਨੇ ਹਾਲੇ ਤੱਕ ਵਿਆਹ ਨਹੀ ਕਰਵਾਇਆ। ਉਹ ਇਸ ਸਮੇਂ ਫੈਸ਼ਨ ਮਾਡਲ ਰੋਹਮਨ ਸ਼ਾਲ ਨੂੰ ਡੇਟ ਕਰ ਰਹੀ ਹੈ । ਅਦਾਕਾਰਾ ਸੁਸ਼ਮਿਤਾ ਨੇ ਦੋ ਲੜਕੀਆ ਨੂੰ ਵੀ ਗੋਦ ਲਿਆ ਹੋਇਆ ਹੈ । ਅਦਾਕਾਰਾ ਸੁਸ਼ਮਿਤਾ ਹੁਣ ਤੱਕ ਕਈ ਭਾਰਤੀ ਫਿਲਮਾਂ ਚ ਕੰਮ ਕਰ ਚੁੱਕੀ ਹੈ ।

Sushmita Sen
ਅਦਾਕਾਰ ਸ਼ਾਹਰੁਖ ਖਾਨ ਨਾਲ ਫਿਲਮ ‘ਮੈ ਹੂ ਨਾ’ ‘ਚ ਉਸਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਰਾਜੀਵ ਗਾਂਧੀ ਐਵਾਰਡ ਨਾਲ ਸਨਮਾਨਿਤ ਅਦਾਕਾਰਾ ਸੇਨ ਨੂੰ ਹੋਰ ਵੀ ਕਈ ਸਨਮਾਨ ਮਿਲ ਚੁੱਕੇ ਹਨ । ‘ਬੀਵੀ ਨੰ ਵਨ’ ਫਿਲਮ ਲਈ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਅਦਾਕਾਰਾ ਸੇਨ ਕਈ ਭਾਰਤੀ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ‘ਚ ਵੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ ।

Sushmita Sen

Leave a Reply

Your email address will not be published. Required fields are marked *