ਗਗਨਯਾਨ ਮਿਸ਼ਨ ਦੀ ਸਿਖਲਾਈ ਲੈਣ ਲਈ 4 ਪੁਲਾੜ ਯਾਤਰੀ ਚੁਣੇ ਗਏ: ਇਸਰੋ ਚੀਫ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਸ ਸਾਲ ਦੀ ਸ਼ੁਰੂਆਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਇਕ ਯਾਦਗਾਰੀ ਸਾਲ ਬਣਨ ਵਾਲੀ ਹੈ। ਇਸਰੋ ਦੇ ਚੇਅਰਮੈਨ ਡਾ. ਕੇ ਸਿਵਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਸ ਸਾਲ ਦੀ ਸ਼ੁਰੂਆਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਇਕ ਯਾਦਗਾਰੀ ਸਾਲ ਬਣਨ ਵਾਲੀ ਹੈ। ਇਸਰੋ ਦੇ ਚੇਅਰਮੈਨ ਡਾ. ਕੇ ਸਿਵਾਨ ਨੇ ਬੁੱਧਵਾਰ ਨੂੰ ਕਿਹਾ ਕਿ, ਗਗਨਯਾਨ ਮਿਸ਼ਨ ਲਈ ਰੂਸ ਵਿੱਚ ਸਿਖਲਾਈ ਲੈਣ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਗਈ ਹੈ।

ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ “2019 ਵਿੱਚ ਗਗਨਯਾਨ ਵਿਖੇ ਸਾਡੀ ਚੰਗੀ ਤਰੱਕੀ ਹੋਈ, ਬਹੁਤ ਸਾਰੇ ਡਿਜ਼ਾਈਨ ਪੂਰੇ ਹੋ ਗਏ। ਸਿਖਲਾਈ ਦੇ ਉਦੇਸ਼ ਲਈ ਚਾਰ ਪੁਲਾੜ ਯਾਤਰੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਪੁਲਾੜ ਯਾਤਰੀਆਂ ਲਈ ਸਿਖਲਾਈ ਦੀ ਯੋਜਨਾ ਜਨਵਰੀ ਦੇ ਤੀਜੇ ਹਫ਼ਤੇ ਵਿੱਚ ਕੀਤੀ ਜਾ ਰਹੀ ਹੈ ਜੋ ਰੂਸ ਵਿਚ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਚੰਦਰਯਾਨ -3 ਦੀ ਕੌਂਫਿਗਰੇਸ਼ਨ ਲਗਭਗ ਚੰਦ੍ਰਯਾਨ -2 ਵਰਗੀ ਹੋਵੇਗੀ, ਪਰ ਇਸ ਵਿੱਚ ਇੱਕ ਪ੍ਰੋਪਲੇਸ਼ਨ ਮੋਡੀਉਲਰ ਵਾਲਾ ਰੋਵਰ ਹੋਵੇਗਾ। “ਚੰਦਰਯਾਨ -2 ਵਿਚ ਸਾਡੇ ਕੋਲ ਆਰਬਿਟਰ, ਲੈਂਡਰ ਅਤੇ ਰੋਵਰ ਕੌਂਫਿਗਰੇਸ਼ਨ ਸੀ ਪਰ ਚੰਦਰਯਾਨ -3 ਵਿਚ ਇਕ ਲੈਂਡਰ ਅਤੇ ਰੋਵਰ ਹੋਵੇਗਾ ਜੋ ਪ੍ਰੋਪਲੇਸ਼ਨ ਮੋਡੀਉਲ ਨਾਲ ਹੋਵੇਗਾ। ਕੰਮ ਬਹੁਤ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ, ”ਉਨ੍ਹਾਂ ਕਿਹਾ।

Image

ਅੱਗੇ ਸਿਵਾਨ ਨੇ ਕਿਹਾ ਕਿ, ਚੰਦਰਯਾਨ -3 ਦੀ ਲੈਂਡਰ ਅਤੇ ਕਰਾਫਟ ਦੀ ਕੀਮਤ ਲਗਭਗ 250 ਕਰੋੜ ਰੁਪਏ ਹੈ, ਜਦੋਂ ਕਿ ਲਾਂਚਿੰਗ ਦੀ ਕੀਮਤ ਲਗਭਗ 350 ਕਰੋੜ ਰੁਪਏ ਹੋਵੇਗੀ। ਇਸ ਲਈ ਕੁਲ ਖਰਚ 600 ਕਰੋੜ ਰੁਪਏ ਦਾ ਹੋਣ ਵਾਲਾ ਹੈ। ਦੱਸ ਦਈਏ ਇਸਰੋ ਨੇ 2020 ਦੇ ਪ੍ਰਾਜੈਕਟਾਂ ਲਈ ਸਰਕਾਰ ਤੋਂ 14,000 ਕਰੋੜ ਰੁਪਏ ਦਾ ਬਜਟ ਮੰਗਿਆ ਹੈ।

Image

ਸਿਵਾਨ ਨੇ ਨਵੇਂ ਸਾਲ ਵੱਚ ਧਿਆਨ ਖਿੱਚਦਿਆਂ ਕਿਹਾ “ਪਿਛਲੇ ਸਾਲ ਦੀ ਤਰ੍ਹਾਂ, ਇਹ ਸਾਲ ਵੀ ਇਸਰੋ ਲਈ ਇੱਕ ਮਹੱਤਵਪੂਰਣ ਸਾਲ ਬਣਨ ਜਾ ਰਿਹਾ ਹੈ। ਇਹ ਸਾਲ ਚੰਦਰਯਾਨ -3 ਅਤੇ ਗਗਨਯਾਨ ਦਾ ਸਾਲ ਬਣਨ ਜਾ ਰਿਹਾ ਹੈ। ਅਸੀਂ ਇਸ ਸਾਲ ਲਈ ਇਕ ਹੋਰ ਉਪਗ੍ਰਹਿ ਦੀ ਯੋਜਨਾ ਬਣਾਈ ਹੈ, ਭਾਵ GSAT 20. 2020 ਲਈ ਬਹੁਤ ਸਾਰੇ ਟੀਚਿਆਂ ਦੀ ਯੋਜਨਾ ਬਣਾਈ ਗਈ ਹੈ।

ਗਗਨਯਾਨ ਲਈ ਕਈ ਪ੍ਰਣਾਲੀਆਂ ਨੂੰ ਉਡਾਣ ਤੋਂ ਪਹਿਲਾਂ ਜਾਂਚਣ ਦੀ ਲੋੜ ਹੈ। ਕਰੂ ਸਿਖਲਾਈ ਇਕ ਹੋਰ ਵੱਡੀ ਸਰਗਰਮੀ ਹੈ, ਜੋ ਇਸ ਸਾਲ ਹੋਣ ਜਾ ਰਹੀ ਹੈ,”। ਉਨ੍ਹਾਂ ਕਿਹਾ ਕਿ ਇਸਰੋ ਬਹੁਤ ਸਾਰੇ ਵੱਡੇ ਪ੍ਰਾਜੈਕਟਾਂ ਰਾਹੀ ਨਵੇਂ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਮਾਜਿਕ ਉਦੇਸ਼ਾਂ ਲਈ ਲੋੜੀਂਦੇ ਉਪਗ੍ਰਹਿ ਵੀ ਲਾਂਚ ਕਰਨ ਵਾਲਾ ਹੈ।

 

Leave a Reply

Your email address will not be published. Required fields are marked *