ਹੁਸ਼ਿਆਰਪੁਰ ‘ਚ 16 ਸਾਲਾਂ ਬਾਅਦ -0.10 ਡਿਗਰੀ ‘ਤੇ ਪਾਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ‘ਚ ਸੋਮਵਾਰ ਨੂੰ, ਸੀਜ਼ਨ ਵਿੱਚ ਪਹਿਲੀ ਵਾਰ ਅਜਿਹਾ ਹੋਇਆ, ਜਦੋਂ  ਪਾਰਾ -0.10 ਡਿਗਰੀ ‘ਤੇ ਪਹੁੰਚਿਆ। ਹੁਸ਼ਿਆਰਪੁਰ ‘ਚ ਪਾਰਾ ਠੰਡੀਆਂ ਹਵਾਵਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ‘ਚ ਸੋਮਵਾਰ ਨੂੰ, ਸੀਜ਼ਨ ਵਿੱਚ ਪਹਿਲੀ ਵਾਰ ਅਜਿਹਾ ਹੋਇਆ, ਜਦੋਂ  ਪਾਰਾ -0.10 ਡਿਗਰੀ ‘ਤੇ ਪਹੁੰਚਿਆ। ਹੁਸ਼ਿਆਰਪੁਰ ‘ਚ ਪਾਰਾ ਠੰਡੀਆਂ ਹਵਾਵਾਂ ਅਤੇ ਕੋਹਰੇ ਦੇ ਵਿਚਕਾਰ ਰਿਕਾਰਡ -1.1 ਡਿਗਰੀ ‘ਤੇ ਆ ਗਿਆ। ਫਰੀਦਕੋਟ ਜ਼ਿਲ੍ਹੇ ਵਿੱਚ ਵੀ ਘੱਟੋ ਘੱਟ ਪਾਰਾ 0.7 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਦਸੰਬਰ 2015 ਵਿੱਚ ਪਾਰਾ 8 ਡਿਗਰੀ ਸੀ।

   Weather

ਸੋਮਵਾਰ ਨੂੰ ਠੰਡ ਦਾ ਰਿਕਾਰਡ ਤੋੜਦਿਆਂ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 7.5 ਡਿਗਰੀ ਰਿਹਾ। ਬਰਫੀਲੇ ਹਵਾਵਾਂ ਅਤੇ ਧੁੰਦ ਕਾਰਨ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਠੰਡ ਕਾਰਨ ਦੋ ਲੋਕਾਂ ਦੀ ਮੌਤ ਜਲੰਧਰ ‘ਚ ਹੋਈ ਹੈ,  ਜਦੋਂ ਕਿ ਫ਼ਿਰੋਜ਼ਪੁਰ, ਲੁਧਿਆਣਾ ਅਤੇ ਮਮਦੋਟ ਵਿੱਚ ਠੰਡ ਦੇ ਕਹਿਰ ਕਾਰਨ ਸੜਕ ਹਾਦਸਿਆਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ।

 

ਚੰਡੀਗੜ੍ਹ; ਘੱਟੋ ਘੱਟ ਪਾਰਾ 3.50 ਡਿਗਰੀ ‘ਤੇ ਪਹੁੰਚਿਆ

Image result for Chandigarh 3.5 degree

ਚੰਡੀਗੜ੍ਹ ਵਿੱਚ ਠੰਡ ਰੁਕਣ ਦਾ ਨਾਂ ਨਹੀਂ ਲੈ ਰਹੀ। ਸੋਮਵਾਰ ਨੂੰ ਧੁੱਪ ਕਾਰਨ ਦਿਨ ਵਿੱਚ ਕੁਝ ਰਾਹਤ ਸੀ ਪਰ ਰਾਤ ਬਹੁਤ ਠੰਡੀ ਰਹੀ, ਜਿਸ ਕਾਰਨ ਰਾਜਧਾਨੀ ‘ਚ ਘੱਟੋ ਘੱਟ ਤਾਪਮਾਨ 3.5 ਡਿਗਰੀ ਰਿਹਾ।

 

 

 

 

 

Leave a Reply

Your email address will not be published. Required fields are marked *