ਟੀਵੀ ਸਿਤਾਰੇ ਕੁਸ਼ਲ ਪੰਜਾਬੀ ਨੇ ਵਿਆਹੁਤਾ ਜ਼ਿੰਦਗੀ ‘ਚ ਮੁਸ਼ਕਲਾਂ ਚਲਦੇ ਕੀਤੀ ਆਤਮ ਹੱਤਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਟੀਵੀ ਸਿਤਾਰੇ ਕੁਸ਼ਲ ਪੰਜਾਬੀ ਦੀ ਖੁਦਕੁਸ਼ੀ ਕਾਰਨ ਇੰਡਸਟਰੀ ‘ਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।  ਦੱਸ ਦਈਏ ਕੁਸ਼ਲ ਪੰਜਾਬੀ ਟੀਵੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਟੀਵੀ ਸਿਤਾਰੇ ਕੁਸ਼ਲ ਪੰਜਾਬੀ ਦੀ ਖੁਦਕੁਸ਼ੀ ਕਾਰਨ ਇੰਡਸਟਰੀ ‘ਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।  ਦੱਸ ਦਈਏ ਕੁਸ਼ਲ ਪੰਜਾਬੀ ਟੀਵੀ ਦੇ ਮਸ਼ਹੂਰ ਅਦਾਕਾਰ ਸਨ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।  ਪੁਲਿਸ ਨੂੰ ਕੁਸ਼ਲ ਪੰਜਾਬੀ ਦੀ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਡੀਸੀਪੀ ਪਰਮਜੀਤ ਸਿੰਘ ਦਹੀਆ ਨੇ ਸੁਸਾਈਡ ਤੋਂ ਜੁੜੇ ਤੱਥ ਸਾਂਝੇ ਕੀਤੇ ਹਨ।

Image result for Kushal punjabi

ਕੀ ਲਿਖਿਆ ਸੀ ਕੁਸ਼ਲ ਪੰਜਾਬੀ ਦੇ ਸੁਸਾਈਡ ਨੋਟ ਵਿੱਚ ?

ਡੀਸੀਪੀ ਪਰਮਜੀਤ ਸਿੰਘ ਦਹੀਆ ਨੇ ਗੱਲਬਾਤ ਕਰਦਿਆਂ ਕਿਹਾ- “ਹਾਂ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ ਅਤੇ ਕੁਸ਼ਲ ਪੰਜਾਬੀ ਦੇ ਮਾਪੇ ਕਲ੍ਹ ਦੁਪਹਿਰ ਤੋਂ ਹੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੁਸ਼ਲ ਨਾਲ ਉਨ੍ਹਾਂ ਦਾ ਰਾਬਤਾ ਨਹੀਂ ਹੋ ਸਕਿਆ। ਉਹ ਰਾਤ ਤੱਕ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਕੁਸ਼ਲ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਉਹ ਕੁਸ਼ਲ ਦੇ ਕਮਰੇ ‘ਤੇ ਰਾਤ 10.30 ਵਜੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਆਪਣਾ ਬੇਟਾ ਪੱਖੇ ਨਾਲ ਲਟਕਿਆ ਮਿਲਿਆ। ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਹੈ ਅਤੇ ਖੁਦਕੁਸ਼ੀ ਦਾ ਕੇਸ ਦਾਇਰ ਕੀਤਾ ਗਿਆ ਹੈ।

ਡੀਸੀਪੀ ਨੇ ਕਿਹਾ ਕਿ, ਕੁਸ਼ਲ ਪੰਜਾਬੀ ਨੇ ਸੁਸਾਈਡ ਨੋਟ ਵਿੱਚ ਆਪਣੀ ਮੌਤ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ। ਦੂਜੇ ਪਾਸੇ, ਇਹ ਵੀ ਖ਼ਬਰਾਂ ਹਨ ਕਿ, ਕੁਸ਼ਲ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕੋਲ ਕੰਮ ਨਹੀਂ ਸੀ। ਪੇਸ਼ੇਵਰ ਜ਼ਿੰਦਗੀ ਦੀਆਂ ਮੁਸੀਬਤਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਵੀ ਪ੍ਰਭਾਵਤ ਕਰ ਰਹੀਆਂ ਸਨ।

https://www.instagram.com/p/B6cT-_mpkca/

ਤੁਹਾਨੂੰ ਦੱਸ ਦਈਏ ਕਿ, ਕੁਸ਼ਲ ਪੰਜਾਬੀ ਨੇ ਨਵੰਬਰ 2015 ਵਿੱਚ ਆਪਣੀ ਯੂਰਪੀਅਨ ਪ੍ਰੇਮਿਕਾ ਆਡਰੇ ਡੋਲਨ ਨਾਲ ਵਿਆਹ ਕਰਵਾ ਲਿਆ ਸੀ। ਇਸ ਵਿਆਹ ਤੋਂ ਦੋਵਾਂ ਦਾ ਇਕ ਬੇਟਾ ਵੀ ਹੈ। ਕੁਸ਼ਲ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੇ ਸੀ। ਸੁਸਾਈਡ ਤੋਂ ਪਹਿਲਾਂ ਕੁਸ਼ਲ ਨੇ ਇੰਸਟਾ ਸਟੋਰੀ ‘ਤੇ ਬੇਟੇ ਦੀ ਫੋਟੋ ਸ਼ੇਅਰ ਵੀ ਕੀਤੀ ਸੀ।

 

 

Leave a Reply

Your email address will not be published. Required fields are marked *