ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੁਹਾਲੀ ਦੇ ਵੇਰਕਾ ਮਿਲਕ ਪਲਾਂਟ ਦੇ ਅੰਦਰ ਦਾ ਸੱਚ ਸਾਹਮਣੇ ਆ ਚੁੱਕਾ ਹੈ। ਦੱਸ ਦਈਏ ਆਪਣੇ ਨਾਮ ਤੋਂ ਜਾਣੇ ਜਾਣ ਵਾਲਾ ਵੇਰਕਾ ਪਲਾਂਟ ਆਪਣੇ ਮਹਿਲਾ ਕਰਮਚਾਰੀਆਂ ਨੂੰ ਜਿਸਮਾਨੀ ਤਕਲੀਫ਼ ਪਹੁੰਚਾ ਰਿਹਾ ਹੈ ਅਤੇ ਇਹ ਸਾਰਾ ਸੱਚ ਵੇਰਕਾ ‘ਚ ਕੰਮ ਕਰਨ ਵਾਲੀ 6 ਮਹਿਲਾ ਕਰਮਚਾਰੀਆਂ ਨੇ ਆਪ ਬਿਆਨ ਕੀਤਾ ਹੈ ਕਿ, ਉਨ੍ਹਾਂ ਨਾਲ ਪਲਾਂਟ ‘ਚ ਕੰਮ ਕਰਨ ਵਾਲੇ ਦੋ ਪੁਰਸ਼ ਅਧਿਕਾਰੀਆਂ ਅਤੇ ਇੱਕ ਮਹਿਲਾ ਕਰਮਚਾਰੀ ‘ਤੇ ਸਰੀਰਕ ਸ਼ੋਸ਼ਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਰਾਜ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਔਰਤਾਂ ਵੱਲੋਂ ਦਿੱਤੇ ਸ਼ਿਕਾਇਤ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦਾ ਹੁਕਮ ਵਧੀਕ ਮੁੱਖ ਸਕੱਤਰ (ਸਹਿਕਾਰੀ) ਨੂੰ ਸੌਪਿਆ ਹੈ।
ਸਹਿਕਾਰਤਾ ਮੰਤਰੀ ਨੂੰ ਪੱਤਰ ਦੀ ਇਕ ਕਾਪੀ ਮਿਲਕਫੈਡ ਪੰਜਾਬ ਦੇ ਚੇਅਰਮੈਨ ਮਿਲਕ ਪਲਾਂਟ ਮੁਹਾਲੀ, ਆਲ ਬੋਰਡ ਆਫ ਡਾਇਰੈਕਟਰਜ਼, ਮੈਨੇਜਰ ਡਾਇਰੈਕਟਰ, ਰਜਿਸਟਰਾਰ ਸਹਿਕਾਰੀ ਸੇਵਾਵਾਂ, ਵਿੱਤ ਕਮਿਸ਼ਨਰ ਸਹਿਕਾਰੀ ਸੇਵਾਵਾਂ ਅਤੇ ਚੇਅਰਮੈਨ, ਮਹਿਲਾ ਕਮਿਸ਼ਨਰ ਪੰਜਾਬ ਨੂੰ ਵੀ ਭੇਜੀ ਗਈ ਹੈ। ਇਨ੍ਹਾਂ ਔਰਤਾਂ ਵਿਚੋਂ ਇਕ ਨੇ ਇਕ ਮਹੀਨਾ ਪਹਿਲਾਂ ਸਹਿਕਾਰੀ ਮੰਤਰੀ ਨੂੰ ਇਕ ਗੁਮਨਾਮ ਪੱਤਰ ਭੇਜਿਆ ਸੀ ਅਤੇ ਜਾਂਚ ਦੀ ਮੰਗ ਕੀਤੀ ਸੀ।
ਇਸ ‘ਤੇ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਸੀ। ਉਸ ਪੱਤਰ ਦੀ ਪੜਤਾਲ ਦੀ ਜਿੰਮੇਵਾਰੀ ਚੰਡੀਗੜ੍ਹ ਪਲਾਂਟ ਦੇ ਜਨਰਲ ਮੈਨੇਜਰ ਨੂੰ ਸੌਂਪੀ ਗਈ ਸੀ ਅਤੇ ਇਸ ਦੀ ਜਾਂਚ ਲਈ ਜਦੋਂ ਉਹ ਮੁਹਾਲੀ ਪਲਾਂਟ ਪਹੁੰਚੇ ਤਾਂ ਦੋਸ਼ੀ ਅਧਿਕਾਰੀਆਂ ਨੇ ਪੀੜਤ ਲੜਕੀ ਨੂੰ ਝੂਠ ਬੋਲਣ ਲਈ ਮਜਬੂਰ ਕੀਤਾ। ਔਰਤਾਂ ਨੇ ਤਾਜ਼ਾ ਪੱਤਰ ਵਿੱਚ ਇਸ ਦਾ ਜ਼ਿਕਰ ਵੀ ਕੀਤਾ ਹੈ। ਨਵੀਂ ਸ਼ਿਕਾਇਤ ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ, ਉਹ ਮੁਹਾਲੀ ਵਿੱਚ ਮਿਲਕ ਪਲਾਂਟ ਦੇ ਵੱਖ ਵੱਖ ਭਾਗਾਂ ਵਿੱਚ ਕੰਮ ਕਰਦੀਆਂ ਹਨ।
ਪਲਾਂਟ ‘ਚ ਇਹ ਅਧਿਕਾਰੀ, ਜੋ 5-6 ਸਾਲ ਪਹਿਲਾਂ ਸੇਵਾ ਮੁਕਤ ਹੋਇਆ ਸੀ, ਅਜੇ ਵੀ ਆਪਣੀ ਸੀਟ ‘ਤੇ ਕਾਇਮ ਹੈ। ਉਹ ਮਹਿਲਾ ਕਰਮਚਾਰੀਆਂ ਨੂੰ ਡਰਾਉਂਦਾ ਹੈ ਅਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜਬੂਰ ਕਰਦਾ ਹੈ। ਇਸ ਅਧਿਕਾਰੀ ਨੂੰ ਖੁਦ ਪਲਾਂਟ ਦੀ ਯੂਨੀਅਨ ਆਗੂ ਅਤੇ ਉਸਦੇ ਅਧੀਨ ਕੰਮ ਕਰਨ ਵਾਲੀ ਇਕ ਔਰਤ ਦਾ ਸਮਰਥਨ ਮਿਲ ਰਿਹਾ ਹੈ, ਜੋ ਗਲਤ ਕੰਮ ਕਰਨ ‘ਚ ਉਸ ਦਾ ਸਾਥ ਦਿੰਦੀ ਹੈ।
ਮਹਿਲਾ ਕਰਮਚਾਰੀਆਂ ਨੂੰ ਕਰਦੇ ਹਨ ਮਜਬੂਰ
ਸ਼ਿਕਾਇਤ ਪੱਤਰ ਅਨੁਸਾਰ ਪਹਿਲਾ ਅਧਿਕਾਰੀ ਕਿਸੇ ਔਰਤ ਨੂੰ ਨਿਸ਼ਾਨਾ ਬਣਾ ਕੇ ਤੰਗ ਪ੍ਰੇਸ਼ਾਨ ਕਰਦੀ ਹੈ, ਜਦੋਂ ਮਹਿਲਾ ਕਰਮਚਾਰੀ ਪਰੇਸ਼ਾਨ ਹੋ ਜਾਂਦੀ ਹੈ, ਤਾਂ ਯੂਨੀਅਨ ਲੀਡਰ ਦੇ ਅਧੀਨ ਕੰਮ ਕਰਨ ਵਾਲੀ ਮਹਿਲਾ ਯੂਨੀਅਨ ਲੀਡਰ ਨਾਲ ਪੀੜਤ ਦੀ ਜਾਣ-ਪਛਾਣ ਕਰਾਉਂਦੀ ਹੈ ਅਤੇ ਅਧਿਕਾਰੀ ਕੋਲ ਲੈ ਜਾ ਕੇ ਉਸਨੂੰ ਪ੍ਰੇਸ਼ਾਨ ਨਹੀਂ ਕੀਤੇ ਜਾਣ ਨੂੰ ਕਹਿੰਦੀ ਹੈ। ਇਸ ਤਰ੍ਹਾਂ, ਦੋਸ਼ੀ ਅਧਿਕਾਰੀ ਅਤੇ ਯੂਨੀਅਨ ਆਗੂ ਬਾਅਦ ਵਿੱਚ ਪੀੜਤ ਲੜਕੀ ਦਾ ਸ਼ੋਸ਼ਣ ਕਰਨਾ ਸ਼ੁਰੂ ਕਰਦੇ ਹਨ।
ਜਾਂਚ ਦੇ ਹੁਕਮ ਦਿੱਤੇ ਗਏ ਹਨ, ਦੋਸ਼ੀਆਂ ਨੂੰ ਕਿਸੇ ਵੀ ਹਾਲ ‘ਚ ਬਖਸ਼ਿਆ ਨਹੀਂ ਜਾਣਾ-ਰੰਧਾਵਾ

ਛੇ ਮਹਿਲਾ ਕਰਮਚਾਰੀਆਂ ਦੇ ਸ਼ਿਕਾਇਤ ਪੱਤਰ ਨੂੰ ਪੜ੍ਹਨ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ, ਉਨ੍ਹਾਂ ਨੇ ਪਿਛਲੇ ਮਹੀਨੇ ਗੁਪਤ ਪੱਤਰ ਮਿਲਣ ਤੋਂ ਬਾਅਦ ਵੀ ਜਾਂਚ ਕੀਤੀ ਸੀ। ਹੁਣ ਜਦੋਂ ਔਰਤਾਂ ਨੇ ਅੱਗੇ ਆ ਕੇ ਸ਼ਿਕਾਇਤ ਕੀਤੀ ਹੈ ਤਾਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜੇਕਰ ਕੋਈ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


