ਸਾਰੇ ਗਿਲੇ ਸ਼ਿਕਵੇ ਭੁੱਲਾ ਹਿਮਾਸ਼ੀ ਖੁਰਾਨਾ ਨੇ ਕੀਤਾ ਸ਼ਹਿਨਾਜ਼ ਨੂੰ ਸਪੋਰਟ, ਕਹੀ ਇਹ ਵੱਡੀ ਗੱਲ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦੀ ਸਾਬਕਾ ਕੰਟੇਸਟੇਂਟ ਹਿਮਾਸ਼ੀ ਖੁਰਾਨਾ ਤੇ ਸ਼ਹਿਨਾਜ ਗਿੱਲ ਦੇ ਵਿਚਾਲੇ ਹੋਈ ਲੜਾਈ ਕਿਸੇ ਤੋਂ ਵੀ ਲੁਕੀ ਨਹੀਂ ਰਹਿ ਸਕੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦੀ ਸਾਬਕਾ ਕੰਟੇਸਟੇਂਟ ਹਿਮਾਸ਼ੀ ਖੁਰਾਨਾ ਤੇ ਸ਼ਹਿਨਾਜ ਗਿੱਲ ਦੇ ਵਿਚਾਲੇ ਹੋਈ ਲੜਾਈ ਕਿਸੇ ਤੋਂ ਵੀ ਲੁਕੀ ਨਹੀਂ ਰਹਿ ਸਕੀ ਹੈ। ਸ਼ੋਅ ਦੇ ਦੌਰਾਨ ਵੀ ਦੋਹਾਂ ਵਿਚਾਲੇ ਹੋਈ ਲੜਾਈ ਵੀ ਸਾਹਮਣੇ ਆਈ। ਪਰ ਹੁਣ ਲਗਦਾ ਹੈ ਕਿ ਹਿਮਾਸ਼ੀ ਖੁਰਾਨਾ ਸਭ ਕੁਝ ਭੁੱਲ ਜਾਣਾ ਚਾਹੁੰਦੀ ਹੈ।

shehnaz gill and himanshi khurana

ਜਿਸ ਤੋਂ ਬਾਅਦ ਹੁਣ ਉਹ ਸ਼ਹਿਨਾਜ ਨੂੰ ਸਪੋਰਟ ਕਰ ਰਹੀ ਹੈ। ਜੀ ਹਾਂ ਹਾਲ ਹੀ ’ਚ ਹਿਮਾਸ਼ੀ ਖੁਰਾਨਾ ਦਾ ਇਕ ਟਵੀਟ ਸਾਹਮਣੇ ਆਇਆ ਹੈ ਜਿਸ ’ਚ ਹਿਮਾਸ਼ੀ ਖੁਰਾਨਾ ਨੇ ਕਿਹਾ ਹੈ ਕਿ ਸੱਚ ਵਿੱਚ ਜੇਕਰ ਸਾਹਮਣੇ ਕੈਟਰੀਨਾ ਕੈਫ ਹੋਵੇ ਤਾਂ ਜੈਲਸ ਕਰਨਾ ਬਣਦਾ ਹੈ ਪਰ ਮਾਹਿਰਾ ਤੇ ਪਾਰਸ ਤੋਂ ਤਾਂ ਜੈਲਸੀ ਨੂੰ ਵੀ ਸ਼ਰਮ ਆ ਜਾਵੇਗੀ। ਜਿੰਦਗੀ ਚ ਇਸ ਤਰ੍ਹਾਂ ਦਾ ਕੌਂਫੀਡੈਂਸ ਮੈਨੂੰ ਵੀ ਚਾਹੀਦਾ ਹੈ ਸ਼ਹਿਨਾਜ।

 

ਦਰਅਸਲ ਬਿੱਗ ਬੌਸ ਚ ਬੀਤੇ ਦਿਨਾਂ ਚ ਸ਼ਹਿਨਾਜ ਤੇ ਮਾਹਿਰਾ ਸ਼ਰਮਾ ਦੇ ਵਿਚਾਲੇ ਲੜਾਈ ਹੋ ਗਈ ਸੀ ਲੜਾਈ ਇਹਨੀ ਜਿਆਦਾ ਵਧ ਗਈ ਸੀ ਕਿ ਮਾਹਿਰਾ ਨੇ ਸ਼ਹਿਨਾਜ ਨੂੰ ਪਾਰਸ ਤੋਂ ਦੂਰ ਰਹਿਣ ਦੀ ਵੀ ਗੱਲ ਆਖ ਦਿੱਤੀ ਸੀ। ਨਾਲ ਹੀ ਮਾਹਿਰਾ ਨੇ ਇਹ ਵੀ ਕਿਹਾ ਕਿ ਉਹ ਪਾਰਸ ਨੂੰ ਪਸੰਦ ਕਰਦੀ ਹੈ ਜਿਸ ਕਰਕੇ ਸ਼ਹਿਨਾਜ ਹੁਣ ਤੁੰ ਉਸਤੋਂ ਦੂਰ ਰਹਿ।

ਇਸ ਮਾਮਲੇ ਤੋਂ ਬਾਅਦ ਸ਼ਹਿਨਾਜ ਕਾਫੀ ਉਦਾਸ ਨਜਰ ਆਈ ਤੇ ਨਾਲ ਹੀ ਜਦੋ ਘਰ ’ਚ ਮਲਿਕਾ ਸ਼ੇਰਾਵਤ ਦਾਖਿਲ ਹੋਈ ਸੀ ਤਾਂ ਮਲਿਕਾ ਸ਼ੇਰਾਵਤ ਨੇ ਵੀ ਸ਼ਹਿਨਾਜ ਤੋਂ ਪੁੱਛਿਆ ਸੀ ਕਿ ਉਹ ਜੈਲਸ ਮਹਿਸੂਸ ਕਰ ਰਹੀ ਹੈ ਤਾਂ ਉਸ ਵੇਲੇ ਸ਼ਹਿਨਾਜ ਨੇ ਸਾਫ ਤੌਰ ਤੇ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼ਹਿਨਾਜ ਗਿੱਲ ਰੌਂਦੀ ਹੋਈ ਦਿਖਾਈ ਦਿੱਤੀ ਸੀ ਕਿ ਉਸਨੂੰ ਜੈਲਸੀ ਦਾ ਟੈਗ ਦਿੱਤਾ ਜਾ ਰਿਹਾ ਹੈ ਪਰ ਉਸ ਕਿਸੇ ਵੀ ਜੈਲਸ ਫੀਲ ਨਹੀਂ ਕਰ ਰਹੀ ਹੈ।

 

 

 

Leave a Reply

Your email address will not be published. Required fields are marked *