ਸੁਲਤਾਨਪੁਰ ਲੋਧੀ ਨੂੰ ਤੰਬਾਕੂ ਤੇ ਸ਼ਰਾਬ ਮੁਕਤ ਕਰਵਾਉਣ ਲਈ ਭੁੱਖ ਹੜਤਾਲ ਜਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਲਤਾਨਪੁਰ ਲੋਧੀ ਨੂੰ ਤੰਬਾਕੂ ਤੇ ਸ਼ਰਾਬ ਮੁਕਤ ਕਰਨ ਦੀ ਮੰਗ ਦੇ ਚੱਲਦੇ ਲਖਵੀਰ ਸਿੰਘ ਵੱਲੋਂ ਹਸਪਤਾਲ ਚ ਭੁੱਖ ਹੜਤਾਲ ਜਾਰੀ ਹੈ। ਦਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਲਤਾਨਪੁਰ ਲੋਧੀ ਨੂੰ ਤੰਬਾਕੂ ਤੇ ਸ਼ਰਾਬ ਮੁਕਤ ਕਰਨ ਦੀ ਮੰਗ ਦੇ ਚੱਲਦੇ ਲਖਵੀਰ ਸਿੰਘ ਵੱਲੋਂ ਹਸਪਤਾਲ ਚ ਭੁੱਖ ਹੜਤਾਲ ਜਾਰੀ ਹੈ। ਦਸ ਦਈਏ ਕਿ ਦੇਰ ਰਾਤ ਪੁਲਿਸ ਨੇ ਜ਼ਬਰੀ ਚੁੱਕ ਕੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਪਰ ਲਖਵੀਰ ਸਿੰਘ ਦੀ ਹੜਤਾਲ ਹਸਪਤਾਲ ਚ ਵੀ ਜਾਰੀ ਹੈ। ਕਾਬਿਲੇਗੌਰ ਹੈ ਕਿ ਸਿੱਖ ਜਥੇਬੰਦੀਆ ਵੱਲੋਂ ਸੁਲਤਾਨਪੁਰ ਲੋਧੀ ’ਚ ਪੁਲਿਸ ਖਿਲਾਫ ਰੋਸ ਦੀ ਲਹਿਰ ਹੈ।

Protest  Protest

ਕਾਬਿਲੇਗੌਰ ਹੈ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਇਹਨਾਂ ਜਥੇਬੰਦੀਆ ਨੇ ਸੁਲਤਾਨਪੁਰ ਲੋਧੀ ਬਾਬਾ ਨਾਨਕ ਦੀ ਧਰਤੀ ਹੋਣ ਦੇ ਕਾਰਨ ਤੰਬਾਕੂ ਤੇ ਸ਼ਰਾਬ ਮੁਕਤ ਦੀ ਮੰਗ ਨੂੰ ਲੈਕੇ ਧਰਨਾ ਲਾਇਆ ਸੀ। ਜਿਕਰ-ਏ-ਖਾਸ ਹੈ ਕਿ ਸਿਰਫ ਸੁਲਤਾਨਪੁਰ ਲੋਧੀ ਨੂੰ ਤੰਬਾਕੂ ਤੇ ਸ਼ਰਾਬ ਮੁਕਤ ਕਰਨ ਦੀ ਮੰਗ ਕੀਤੀ ਗਈ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਵੀ ਤੰਬਾਕੂ ਤੇ ਸ਼ਰਾਬ ਮੁਕਤ ਕਰਵਾਉਣ ਦੀ ਮੰਗ ਕੀਤੀ ਗਈ ਹੈ।

 

Leave a Reply

Your email address will not be published. Required fields are marked *