ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿਆਸ ’ਚ ਇਕ ਨਿੱਜੀ ਸਕੂਲ ’ਚ ਦੂਜੀ ਜਮਾਤ ’ਚ ਪੜ੍ਹਨ ਵਾਲੀ ਮਾਸੂਮ ਦੇ ਨਾਲ ਜਬਨ ਜਨਾਹ ਦੇ ਮਾਮਲੇ ’ਚ ਇਕ ਨਵਾਂ ਮੋੜ ਆ ਗਿਆ ਹੈ। ਦਸ ਦਈਏ ਕਿ ਮਾਪਿਆਂ ਵੱਲੋਂ ਧਰਨਾ ਚੁੱਕਣ ਦੇ ਬਾਵਜੂਦ ਵੀ ਸਕੂਲ ਮੈਨੇਜਮੈਂਟ ਸਮੇਤ ਦੋਸ਼ੀਆਂ ਲਈ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ’ਚ ਕੌਮੀ ਬਾਲ ਸੁਰੱਖਿਆ ਕਮਿਸ਼ਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਹਨਾਂ ਨੇ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਨੂੰ ਲੈਕੇ SIT ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਹੈ। ਇਹ ਮੀਟਿੰਗ ਬਾਬਾ ਬਕਾਲਾ ਵਿਖੇ SIT ਤੇ ਕਮਿਸ਼ਨ ਵਿਚਾਲੇ ਹੋਈ। ਖੈਰ ਹੁਣ ਆਉਣ ਵਾਲੇ ਸਮੇਂ ’ਚ ਹੀ ਪਤਾ ਚੱਲੇਗਾ ਕਿ ਦੋਸ਼ੀਆ ਨੂੰ ਸਜ਼ਾ ਮਿਲਦੀ ਹੈ ਜਾਂ ਨਹੀਂ। ਜਾਂ ਫਿਰ ਦੂਜੇ ਮਾਮਲਿਆਂ ਦੀ ਤਰ੍ਹਾਂ ਹੀ ਇਹ ਮਾਮਲਾ ਵੀ ਲੰਬਾ ਚੱਲੇਗਾ।

