ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਰਮੀਨੀਆ ਭੇਜਣ ਦੇ ਨਾਮ ‘ਤੇ ਇਕ ਏਜੰਟ ਨੇ ਰਾਜਸਥਾਨ ਦੇ 27 ਨੌਜਵਾਨਾਂ ਨਾਲ ਧੋਖਾ ਕੀਤਾ। ਦੱਸ ਦਈਏ ਏਜੰਟ ਨੇ ਇਨ੍ਹਾਂ ਲੋਕਾਂ ਨੂੰ ਜਾਅਲੀ ਵੀਜ਼ਾ ਅਤੇ ਟਿਕਟਾਂ ਥਮਾਂ ਕੇ ਦਿੱਲੀ ਏਅਰਪੋਰਟ ਭੇਜ ਦਿੱਤਾ ਪਰ ਜਦੋਂ ਏਅਰਪੋਰਟ ਦੇ ਅਧਿਕਾਰੀਆਂ ਨੇ ਕਾਗਜ਼ਾਤ ਚੈੱਕ ਕੀਤੇ ਤਾਂ ਸਾਰੇ ਦਸਤਾਵੇਜ਼ ਨਕਲੀ ਨਿਕਲੇ। ਏਅਰਪੋਰਟ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਲੋਕਾਂ ਨੂੰ ਪੰਜ ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ।
ਰਾਜਸਥਾਨ ਦੇ ਰਹਿਣ ਵਾਲੇ ਜਗਦੀਸ਼ ਪ੍ਰਸਾਦ, ਪਵਨ ਕੁਮਾਰ, ਨਾਗੌਰ ਅਤੇ ਝੁੰਝੁਨੂ ਦੇ ਰਹਿਣ ਵਾਲੇ 27 ਨੌਜਵਾਨ ਸ਼ੁੱਕਰਵਾਰ ਨੂੰ ਸ਼ਿਕਾਇਤ ਕਰਨ ਲਈ ਪੁਲਿਸ ਕੋਲ ਪਹੁੰਚੇ। ਜਗਦੀਸ਼ ਪ੍ਰਸਾਦ ਅਤੇ ਪਵਨ ਕੁਮਾਰ ਨੇ ਦੱਸਿਆ ਕਿ, ਫੇਸਬੁੱਕ ਰਾਹੀਂ ਉਸ ਦੀ ਪਛਾਣ ਬਠਿੰਡਾ ਦੇ ਇਕ ਏਜੰਟ ਨਾਲ ਹੋਈ ਸੀ, ਜਿਸ ਤੋਂ ਬਾਅਦ 25 ਨੌਜਵਾਨਾਂ ਨੂੰ ਅਰਮੀਨੀਆਂ ਭੇਜਣ ਦਾ ਵਾਅਦਾ ਕਰਕੇ ਉਸ ਨੇ ਉਨ੍ਹਾਂ ਨੂੰ ਨਕਲੀ ਵਿਜਾ ਅਤੇ ਪਾਸਪੋਰਟ ਥਮਾਂ ਫਰਾਰ ਹੋਗੇ।
ਇਸਦੇ ਨਾਲ ਹੀ, ਦੋ ਹੋਰ ਨੌਜਵਾਨ ਜੋ ਕੁਵੈਤ ਜਾਣਾ ਚਾਹੁੰਦੇ ਸਨ, ਨੇ ਉਨ੍ਹਾਂ ਨੂੰ ਕੁਵੈਤ ਭੇਜਣ ਦੀ ਗੱਲ ਕਹੀ। ਇਸ ਤੋਂ ਬਾਅਦ ਸਾਰੇ ਲੋਕ ਇਕ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਗਏ ਅਤੇ ਪ੍ਰਤੀ ਵਿਅਕਤੀ ਤੋਂ ਏਜੰਟ ਨੇ 70-70 ਹਜ਼ਾਰ ਰੁਪਏ ਜਮ੍ਹਾ ਕਰਵਾਏ ਸੀ। ਏਜੰਟ ਨੇ 27 ਨਵੰਬਰ ਨੂੰ ਕੁਵੈਤ ਅਤੇ ਅਰਮੀਨੀਆ ਜਾਣ ਲਈ ਟਿਕਟਾਂ ਅਤੇ ਵੀਜ਼ਾ ਸੌਂਪਿਆ ਸੀ, ਜਿਸ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਉਹ ਔਨਲਾਈਨ ਨਹੀਂ ਸੀ ਅਤੇ ਏਜੰਟ ਟਿਕਟ ਅਤੇ ਵੀਜ਼ਾ ਨੂੰ ਅਸਲੀ ਦੱਸਦਾ ਰਿਹਾ। ਇਸ ਤੋਂ ਬਾਅਦ ਉਸਨੇ ਮੈਡੀਕਲ ਲਈ ਸਾਰੀਆਂ ਨੂੰ ਬਠਿੰਡਾ ਬੁਲਾਇਆ ਅਤੇ ਮੈਡੀਕਲ ਲਈ ਪ੍ਰਤੀ ਵਿਅਕਤੀ 4500-4500 ਰੁਪਏ ਠੱਗੇ।
ਰਾਤ ਰੇਲਵੇ ਸਟੇਸ਼ਨ ‘ਤੇ ਬਤੀਤ ਕੀਤੀ
ਨੌਜਵਾਨਾਂ ਦਾ ਕਹਿਣਾ ਹੈ ਕਿ, ਹੁਣ ਉਨ੍ਹਾਂ ਕੋਲ ਚਾਹ ਪੀਣ ਦੇ ਵੀ ਪੈਸੇ ਨਹੀਂ ਹਨ। ਪੀੜਤਾਂ ਨੇ ਦੱਸਿਆ ਕਿ, ਉਹ ਰਾਤ ਰੇਲਵੇ ਸਟੇਸ਼ਨ ਅਤੇ ਗੁਰਦੁਆਰਿਆਂ ਵਿੱਚ ਬਿਤਾ ਰਹੇ ਹਨ। ਸਾਨੂੰ ਪੁਲਿਸ ਤੋਂ ਨਿਆਂ ਮਿਲਣ ਦੀ ਉਮੀਦ ਹੈ। ਇਸ ਸਬੰਧ ਵਿੱਚ ਐਸਐਸਪੀ ਨਾਨਕ ਸਿੰਘ ਦਾ ਕਹਿਣਾ ਹੈ ਕਿ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾਂ ਨੂੰ ਇਨਸਾਉ ਦਿਵਾਇਆ ਜਾਵੇਗਾ।


