ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਾਬਕਾ ਬੱਲੇਬਾਜ ਤੇ ਪੰਜਾਬ ਕੈਬਨਿਟ ਦੇ ਸਾਬਕਾ ਮੰਤਰੀ ਨਵਜੋਤ ਸਿੰਭ ਸਿੱਧੂ, ਜੋ ਕਿ ਆਪਣੇ ਬੇਬਾਕ ਬੋਲ ਦੇ ਚਲਦਿਆਂ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਕਿਸੇ ਕਾਰਨ ਵਜੋਂ ਅਸਤੀਫਾ ਦੇ ਦਿੱਤਾ ਹੈ ਪਰ ਅਸਤੀਫੇ ਦੀ ਵਿਧਾਨਸਭਾ ਵਿੱਚ ਨੋਟੀਫਿਕੇਸ਼ਨ ਭੇਜਣ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਵੀ ਰੋਕ ਲਈ ਗਈ ਹੈ। ਹੁਣ ਆਲਮ ਇਹ ਹੈ ਕਿ, ਸਿੱਧੂ ਪਾਰਟੀ ਤੋਂ ਵੀ ਗਏ ਤੇ ਤਨਖਾਹ ਤੋਂ ਵੀ ਗਏ।
ਦੱਸਣਯੋਗ ਗੱਲ ਇਹ ਹੈ ਕਿ, ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੇ ਆਪਣੇ ਪਿਛਲੇ 4 ਮਹੀਨਿਆਂ ਦੀ ਬਣਦੀ ਤਨਖਾਹ ਵੀ ਨਹੀਂ ਲਈ ਹੈ। ਅਸਲ ਗੱਲ ਇਹ ਦੱਸੀ ਜਾ ਰਹੀ ਹੈ ਕਿ, ਸਿੱਧੂ ਆਪ ਸੈਲਰੀ ਲਈ ਅਪਲਾਈ ਨਹੀਂ ਕਰ ਰਹੇ। ਸੂਤਰਾਂ ਦੇ ਹਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਨੂੰ ਵਿਧਾਨਸਭਾ ਵਲੋਂ 20 ਜੁਲਾਈ 2019 ਤੱਕ ਦੀ ਤਨਖਾਹ ਹੀ ਜਾਰੀ ਕੀਤੀ ਗਈ ਹੈ।
My letter to the Congress President Shri. Rahul Gandhi Ji, submitted on 10 June 2019. pic.twitter.com/WS3yYwmnPl
— Navjot Singh Sidhu (@sherryontopp) July 14, 2019
ਨਵਜੋਤ ਸਿੱਧੂ ਨੇ ਬਿਨਾਂ ਕਿਸੇ ਦਬਾਅ ਦੇ ਕੁਝ ਸਮੇਂ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਅਹੁਦੇ ਵਜੋਂ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਇੱਕ ਚਿੱਠੀ ‘ਚ ਲਿਖ ਕੇ ਭੇਜ ਦਿੱਤਾ ਸੀ। ਸਿੱਧੂ ਨੇ ਇਹ ਜਾਣਕਾਰੀ ਆਪਣੇ ਟਵੀਟਰ ਹੈਂਡਲ ‘ਤੇ ਵੀ ਸਾਂਝੀ ਕੀਤੀ ਸੀ।

