ਨਾਗਰਿਕਤਾ ਸੋਧ ਬਿਲ ਦੇ ਖਿਲਾਫ ਸੁਪਰੀਮ ਕੋਰਟ ’ਚ ਪਹਿਲੀ ਪਟੀਸ਼ਨ ਹੋਈ ਦਾਇਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਗਰਿਕਤਾ ਸੋਧ ਬਿਲ ਰਾਜਸਭਾ ਤੇ ਲੋਕਸਭਾ ਦੋਹਾਂ ਸਦਨਾਂ ’ਚ ਪਾਸ ਹੋ ਗਿਆ ਹੈ। ਨਾਗਰਿਕਤਾ ਬਿਲ ਦੇ ਦੋਹਾਂ ਸਦਨਾਂ ’ਚ ਪਾਸ ਹੋਣ ਤੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਗਰਿਕਤਾ ਸੋਧ ਬਿਲ ਰਾਜਸਭਾ ਤੇ ਲੋਕਸਭਾ ਦੋਹਾਂ ਸਦਨਾਂ ’ਚ ਪਾਸ ਹੋ ਗਿਆ ਹੈ। ਨਾਗਰਿਕਤਾ ਬਿਲ ਦੇ ਦੋਹਾਂ ਸਦਨਾਂ ’ਚ ਪਾਸ ਹੋਣ ਤੋ ਬਾਅਦ ਹੁਣ ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਲਾਗੂ ਹੋ ਜਾਵੇਗਾ।

SUPREME COURT

ਦੂਜੇ ਪਾਸੇ ਨਾਗਰਿਕਤਾ ਸੋਧ ਬਿਲ ਨੂੰ ਲੈਕੇ ਕਈ ਥਾਵਾਂ ਤੇ ਵਿਰੋਧ ਵੀ ਹੋ ਰਿਹਾ ਹੈ। ਇਸੇ ਦੇ ਚੱਲਦੇ ਨਾਗਰਿਕਤਾ ਸੋਧ ਬਿਲ ਦੇ ਖਿਲਾਫ ਸੁਪਰੀਮ ਕੋਰਟ ਚ ਪਹਿਲੀ ਅਰਜ਼ੀ ਦਾਖਿਲ ਕੀਤੀ ਹੈ।
CAB  citizenship amendment bill

ਦਸ ਦਈਏ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਚਾਰ ਸਾਂਸਦਾਂ ਨੇ ਅਪਣੀ ਅਰਜ਼ੀ ’ਚ ਕਿਹਾ ਹੈ ਕਿ ਧਰਮ ਦੇ ਆਧਾਰ ਤੇ ਕੋਈ ਕਾਨੂੰਨ ਨੂੰ ਲਾਗੂ ਕਰਨ ਨੂੰ ਸੰਵਿਧਾਨ ਇਜ਼ਾਜਤ ਨਹੀਂ ਦਿੰਦਾ।

citizenship amendment bill

ਨਾਗਰਿਕਤਾ ਸੋਧ ਬਿਲ ਸੰਵਿਧਾਨ ਦੇ ਆਰਟੀਕਲ 14 ਦਾ ਉਲੰਘਨਾ ਕਰ ਰਿਹਾ ਹੈ। ਇਸ ਲਈ ਇਸ ਬਿਲ ਨੂੰ ਰੱਦ ਕੀਤਾ ਜਾਣਾ ਚਾਹੀਦਾ।  ਦਸ ਦਈਏ ਕਿ ਮੁਸਲਿਮ ਲੀਗ ਦੇ ਸੰਸਦ ਮੈਂਬਰ ਪੀ ਕੇ ਕੁਨਾਲਕੁੱਟੀ ਨੇ ਬਿਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਬਿਲ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ। ਇਹ ਬਿਲ ਸਾਡੇ ਸੰਵਿਧਾਨ ਤੇ ਅਧਿਕਾਰਾਂ ਦੇ ਖਿਲਾਫ ਹੈ।

Leave a Reply

Your email address will not be published. Required fields are marked *