ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਮੋਦੀ ਸਰਕਾਰ ਵੱਲੋਂ ਲੋਕਸਭਾ ਤੋਂ ਬਾਅਦ ਰਾਜਸਭਾ ’ਚ ਨਾਗਰਿਕਤਾ ਸੋਧ ਬਿਲ ਨੂੰ ਪੇਸ਼ ਕੀਤਾ ਗਿਆ। ਦਸ ਦਈਏ ਕਿ ਰਾਜਸਭਾ ਚ ਕਾਫੀ ਲੰਬੀ ਬਹਿਸ ਤੋਂ ਬਾਅਦ ਇਸ ਬਿਲ ਨੂੰ ਪਾਸ ਕਰ ਦਿੱਤਾ ਗਿਆ। ਦਸ ਦਈਏ ਕਿ ਵੋਟਿੰਗ ਦੇ ਦੌਰਾਨ ਬਿਲ ਦੇ ਹੱਕ ਚ 125 ਅਤੇ ਵਿਰੋਧ ਚ 99 ਵੋਟ ਪਏ ਸੀ।
ਜਿਸ ਤੋਂ ਬਾਅਦ ਇਤਿਹਾਸਿਕ ਨਾਗਰਿਕਤਾ ਸੋਧ ਬਿਲ ਰਾਜਸਭਾ ’ਚ ਵੀ ਪਾਸ ਹੋ ਗਿਆ। ਕਾਬਿਲੇਗੌਰ ਹੈ ਕਿ ਹੁਣ ਨਾਗਰਿਕਤਾ ਸੋਧ ਬਿਲ ਨੂੰ ਦੋਹਾ ਸੰਸਦ ਦੇ ਸਦਨਾਂ ਤੋਂ ਮਨਜੂਰੀ ਮਿਲ ਗਈ ਹੈ। ਇਸ ਤੋਂ ਬਾਅਦ ਸੋਧ ਤੇ ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਕਨੂੰਨ ਬਣ ਜਾਵੇਗਾ। ਪਰ ਮੋਦੀ ਸਰਕਾਰ ਲਈ ਇਸ ਕਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਬਿਲੇਗੌਰ ਹੈ ਕਿ ਸੰਸਦ ਦੇ ਦੋਹਾ ਸਦਨਾਂ ’ਚ ਬਿਲ ਦੇ ਪਾਸ ਹੋ ਜਾਣ ਤੋਂ ਬਾਅਦ ਵੀ ਕਾਂਗਰਸ ਵੱਲੋਂ ਹਾਰ ਨਹੀਂ ਮੰਨੀ ਹੈ। ਸੰਸਦ ਚ ਭਾਰੀ ਵਿਰੋਧ ਕਰਨ ਤੋਂ ਬਾਅਦ ਹੁਣ ਕਾਂਗਰਸ ਬਿਲ ਨੂੰ ਕੋਰਟ ਚ ਲੈ ਜਾਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਾਂਗਰਸੀ ਨੇਤਾ ਅਭਿਸ਼ੇਕ ਮਨੁ ਸਿੰਧਵੀ ਨੇ ਕਿਹਾ ਹੈ ਕਿ ਉਹ ਨਾਗਰਿਕਤਾ ਸੋਧ ਬਿਲ ਨੂੰ ਅਦਾਲਤ ਚ ਸਾਰੇ ਤਰੀਕੇ ਦੇ ਨਾਲ ਚੈਲੇਂਜ ਕਰਨਗੇ। ਉੱਥੇ ਹੀ ਚਿੰਦਬਰਮ ਨੇ ਕਿਹਾ ਹੈ ਕਿ ਇਹ ਬਿਲ ਕਾਨੂੰਨ ਦੇ ਸਾਹਮਣੇ ਟਿਕ ਨਹੀਂ ਸਕਦਾ।


