ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੰਗਲਵਾਰ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਹਲਕਾ ਬਲਾਚੌਰ ਦੇ ਸਿਵਲ ਹਸਪਤਾਲ ਵਿੱਚ ਇਕ 27 ਸਾਲਾ ਔਰਤ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚੇ ਚਾਰੇ ਤੰਦਰੁਸਤ ਹਨ। ਹਾਲਾਂਕਿ, ਡਾਕਟਰ ਦੇ ਮੁਤਾਬਿਕ, ਬੱਚੇ ਕਮਜ਼ੋਰ ਹਨ, ਉਹਨਾਂ ਨੂੰ ਹੀਟ ਵਿੱਚ ਰੱਖਿਆ ਗਿਆ ਹੈ। ਦੂਜੇ ਪਾਸੇ, ਔਰਤ ਦਾ ਪਹਿਲਾਂ ਇੱਕ 3 ਸਾਲ ਦਾ ਬੇਟਾ ਹੈ, ਜਦੋਂ ਹੁਣ ਔਰਤ ਨੇ ਤਿੰਨ ਪੁੱਤਰਾਂ ਨੂੰ ਜਨਮ ਦਿਆ ਹੈ ਤਾਂ ਇਸ ਤੋਂ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਬਾਰੇ ਖੇਤਰ ਵਿੱਚ ਵੀ ਬਹੁਤਾ ਚਰਚਾ ਹੋ ਰਹੀ ਹੈ।
ਵਿਮਲਾ ਨਾਮ ਦੀ ਇਹ ਔਰਤ ਸਿਰਫ਼ 27 ਸਾਲਾ ਦੀ ਹੈ ਅਤੇ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤਹਿਸੀਲ ਵਿੱਚ ਪੈਂਦੇ ਪਿੰਡ ਬਿੰਜੋ ਦੀ ਵਸਨੀਕ ਹੈ। ਇਸ ਸਬੰਧ ਵਿੱਚ ਬਲਾਚੌਰ ਦੇ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਮੈਮੋਰੀਅਲ ਸਰਕਾਰੀ ਹਸਪਤਾਲ ਦੇ ਡਾਕਟਰ ਮਨਦੀਪ ਕਮਲ ਨੇ ਦੱਸਿਆ ਕਿ, ਵਿਮਲਾ ਪਤਨੀ ਅਮਨਦੀਪ ਸਿੰਘ ਨੂੰ ਮੰਗਲਵਾਰ ਸਵੇਰੇ 9 ਵਜੇ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੇ ਤੇ ਡਾ. ਦੀਪਾਲੀ ਨੇ ਆਪਣੇ ਸਟਾਫ ਦੇ ਨਾਲ ਮਿਲ ਕੇ ਔਰਤ ਦਾ ਪੂਰੀ ਤਰ੍ਹਾਂ ਸਧਾਰਣ ਜਣੇਪਾ ਕੀਤਾ।
ਰਿਸ਼ਤੇਦਾਰਾਂ ਮੁਤਾਬਿਕ ਵਿਮਲਾ ਅਤੇ ਅਮਨਦੀਪ ਦਾ ਵਿਆਹ 5 ਸਾਲ ਪਹਿਲਾ ਹੋਇਆ ਸੀ, ਜਿਨ੍ਹਾਂ ਕੋਲ ਪਹਿਲਾਂ ਤੋਂ ਤਿੰਨ ਸਾਲ ਦਾ ਪੁੱਤ ਹੈ। ਹੁਣ ਪਰਿਵਾਰ ਵਿੱਚ ਆਏ ਨਿੱਕੇ ਨਵੇਂ ਮਹਿਮਾਨਾਂ ਤੋਂ ਪਰਿਵਾਰ ਵਿੱਚ ਵਖੱਰੀ ਖੁਸ਼ੀ ਹੈ ਅਤੇ ਇਸ ਮੌਕੇ ਮਾਂ ਤੇ ਪੁੱਤ ਨੂੰ ਵਧਾਈ ਦੇਣ ਲਈ ਦੋਸਤ, ਮਿਤੱਰ ਤੇ ਰਿਸ਼ਤੇਦਾਰ ਪਹੁੰਚ ਰਹੇ ਹਨ।

