ਸਾਲ ਦੇ ਖਤਮ ਹੋਣ ਤੋਂ ਪਹਿਲਾਂ ਕਰਲੋ ਇਹ ਜਰੂਰੀ ਕੰਮ ਨਹੀਂ ਤਾਂ ਭੁਗਤਨਾ ਪੈ ਸਕਦਾ ਹੈ ਇਨ੍ਹਾਂ ਜੁਰਮਾਨਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਲ 2019 ਦਾ ਦਸੰਬਰ ਦਾ ਮਹਿਨਾ ਆਖਿਰੀ ਮਹੀਨਾ ਹੈ ਤੇ ਨਵੇਂ ਸਾਲ ਦੇ ਆਗਾਜ਼ ’ਚ ਹੁਣ 20 ਦਿਨ ਹੀ ਰਹਿ ਗਏ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਲ 2019 ਦਾ ਦਸੰਬਰ ਦਾ ਮਹਿਨਾ ਆਖਿਰੀ ਮਹੀਨਾ ਹੈ ਤੇ ਨਵੇਂ ਸਾਲ ਦੇ ਆਗਾਜ਼ ’ਚ ਹੁਣ 20 ਦਿਨ ਹੀ ਰਹਿ ਗਏ ਹਨ। ਇਸ ਤੋਂ ਪਹਿਲਾਂ ਕਿ ਸਾਲ 2019 ਖਤਮ ਹੋ ਜਾਵੇ ਤੁਹਾਨੂੰ ਉਸਦੇ ਖਤਮ ਹੋਣ ਤੋਂ ਪਹਿਲਾਂ ਕੁਝ ਜਰੂਰੀ ਕੰਮਾਂ ਨੂੰ ਨਿਬੇੜਨਾ ਹੋਵੇਗਾ। ਜੇਕਰ ਤੁਸੀ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ 10 ਹਜ਼ਾਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

Income Tax 3 Income Tax 2 ਦਰਅਸਤ ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਆਖੀਰੀ ਤਰੀਕ 31 ਅਗਸਤ ਸੀ ਪਰ ਜਿਹਨਾਂ ਲੋਕਾਂ ਨੇ ਇਸ ਦਿਨ ਤੱਕ ਰਿਟਰਨ ਨਹੀਂ ਭਰਿਆ ਹੈ ਉਹਨਾਂ ਨੂੰ ਹੁਣ 31 ਦਸੰਬਰ ਤੱਕ ਦੇਰੀ ਫੀਸ 5000 ਦੇ ਨਾਲ ਫਾਇਲ ਕਰਨ ਦਾ ਮੌਕਾ ਦਿੱਤਾ ਗਿਆ ਹੈ ਪਰ ਜੇਕਰ ਰਿਟਰਨ ਨੂੰ 31 ਦਸੰਬਰ ਤੱਕ ਵੀ ਨਹੀਂ ਭਰਿਆ ਜਾਂਦਾ ਤਾਂ ਇਸਦੀ ਭਾਰੀ ਕੀਮਤ ਭੁਗਤਨੀ ਪੈ ਸਕਦੀ ਹੈ ਕਿਉਂਕਿ 31 ਦਸੰਬਰ ਤੋਂ ਬਾਅਦ ਇਸਦੀ ਦੇਰੀ ਫੀਸ ਦੁਗਣੀ ਭਰਨੀ ਪਵੇਗੀ।

Income Tax 1

31 ਮਾਰਚ 2020 ਤੋਂ ਪਹਿਲਾਂ ਰਿਟਰਨ ਫਾਇਲ ਕਰਨ ਦੇ ਲਈ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਪਰ ਜੇਕਰ ਸਲਾਨਾ ਇਨਕਮ ਟੈਕਸਬਲ ਲਿਮਿਟ ਤੋਂ ਘੱਟ ਹੈ ਤਾਂ ਲੇਟ ਫੀਸ ਨਹੀਂ ਦੇਣੀ ਹੋਵੇਗੀ। ਦਸ ਦਈਏ ਕਿ ਜਿਹਨਾਂ ਦੀ ਇਨਕਮ 5 ਲੱਖ ਤੋਂ ਵੀ ਘੱਟ ਹੈ ਉਹਨਾਂ ਨੂੰ 1000 ਰੁਪਏ ਤੱਕ ਦੀ ਫੀਸ ਜਮਾ ਕਰਵਾਉਣੀ ਪਵੇਗੀ।

Income Tax

ਇਸ ਤੋਂ ਇਲਾਵਾ ਇਨਕਮ ਟੈਕਸ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਵਾਉਣ ਦੀ ਤਰੀਕ ਨੂੰ ਵੀ ਵਧਾਉਂਦੇ ਹੋਏ 31 ਦਸੰਬਰ 2019 ਕਰ ਦਿੱਤੀ ਹੈ ਪਰ ਜੇਕਰ 31 ਦਸੰਬਰ ਨੂੰ ਵੀ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਗਿਆ ਤਾਂ ਪੈਨ ਕਾਰਡ ਨੂੰ ਰੱਦ ਕਰ ਦਿੱਤਾ ਜਾਵੇਗਾ। ਜਿਕਰ-ਏ-ਖਾਸ ਹੈ ਕਿ ਇਹ ਕੋਈ 7ਵਾਂ ਮੌਕਾ ਹੈ ਜਦੋ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਵਾਉਣ ਦੇ ਲਈ ਤਰੀਕ ਨੂੰ ਅੱਗੇ ਵਧਾਇਆ ਹੈ।

Leave a Reply

Your email address will not be published. Required fields are marked *