ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ ’ਚ ਇਨਸਾਫ ਦੀ ਮੰਗ ਨੂੰ ਲੈਕੇ ਲਗਾਤਾਰ ਦੂਜੇ ਦਿਨ ਵੀ ਪੀੜਤ ਧਰਨੇ ਤੇ ਬੈਠੇ ਹੋਏ ਹਨ।
ਦਸ ਦਈਏ ਕਿ ਪੀੜਤਾਂ ਦਾ ਧਰਨਾ ਠਰਦੀ ਠੰਡ ’ਚ ਵੀ ਜਾਰੀ ਹੈ। ਦਸ ਦਈਏ ਕਿ ਬੀਤੀ ਰਾਤ ਵੀ ਪੀੜਤ ਇਨਸਾਫ ਦੀ ਮੰਗ ਨੂੰ ਲੈਕੇ ਧਰਨੇ ਤੇ ਬੈਠੇ ਰਹੇ।
ਪੀੜਤ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਰੇਲ ਹਾਦਸੇ ਦੇ ਦੋਸ਼ੀਆਂ ਨੂੰ ਉਹ ਸਲਾਖਾਂ ਦੇ ਪਿੱਛੇ ਦੇਖਣਾ ਚਾਹੁੰਦੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਦੋ ਤੱਕ ਉਹਨਾਂ ਨੂੰ ਉਹ ਸਲਾਖਾਂ ਦੇ ਪਿੱਛੇ ਨਹੀਂ ਦੇਖ ਲੈਂਦੇ ਉਹ ਆਪਣਾ ਧਰਨਾ ਜਾਰੀ ਰੱਖਣਗੇ।


