ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਧੁੰਦ ਪੈਣ ਦੇ ਨਾਲ ਹੀ ਸੂਬੇ ‘ਚ 15 ਦਿਨ੍ਹਾਂ ਬਾਅਦ ਇੱਕ ਵਾਰ ਫਿਰ ਅਚਾਣਕ ਤੋਂ ਪ੍ਰਦੂਸ਼ਣ ਦਾ ਪੱਧਰ ਗੰਡੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਾਂਜੀ ਇੱਕ ਵਾਰ ਫਿਰ ਤੋਂ ਸੂਬੇ ਵਿੱਚ ਪ੍ਰਦੂਸ਼ਣ ਆਮ ਜੀਵਨ ‘ਤੇ ਪ੍ਰਭਾਅ ਪਾ ਰਿਹਾ ਹੈ। ਪੰਜਾਬ ਵਿੱਚ ਹਵਾ ਦੀ ਗੁਣਵੱਤਾ ਦਾ ਇੰਡੈਕਸ 50 ਹੋਂਣ ‘ਤੇ ਹੀ ਇਸ ਨੂੰ ਸਾਂਹ ਲੈਣ ਲਈ ਸ਼ੁੱਧ ਹਵਾ ਮੰਨੀ ਜਾਂਦੀ ਹੈ ਪਰ ਇਸ ਸਮੇਂ ਦੀ ਔਸਤ ਏਕਿਯੂ 263 ‘ਤੇ ਪਹੁੰਚੀ ਹੈ, ਜੋ ਕਿ ਮਾੜੀ ਹਾਲਤ ਹੈ।
ਹੋਰ ਇੰਡੈਕਸ ਵਾਂਗ ਹੀ ਏਅਰ ਕੁਆਲਟੀ ਇੰਡੈਕਸ ਵੀ ਹਵਾ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ। ਇਹ ਦੱਸਦਾ ਹੈ ਕਿ, ਹਵਾ ਵਿੱਚ ਕਿੰਨੀ ਗੈਸਾਂ ਆਪਸ ਵਿੱਚ ਘੁਲਿਆ ਹੋਇਆਂ ਹਨ। ਇਸ ਸੂਚੀ ਵਿੱਚ ਹਵਾ ਦੀ ਕੁਆਲਟੀ ਦੇ ਅਧਾਰ ‘ਤੇ 6 ਸ਼੍ਰੇਣੀਆਂ ਬਣਾਈਆਂ ਗਈਆਂ ਹਨ , ਜਿਵੇਂ ਚੰਗਾ, ਸੰਤੋਸ਼ਜਨਕ, ਥੋੜਾ ਪ੍ਰਦੂਸ਼ਿਤ, ਬੁਰਾ, ਬਹੁਤ ਬੁਰਾ ਅਤੇ ਗੰਭੀਰ। ਦੱਸ ਦਈਏ ਜਿਵੇਂ ਕਿ, ਹਵਾ ਦੀ ਕੁਆਲਟੀ ਖ਼ਰਾਬ ਹੁੰਦੀ ਹੈ, ਉਸੀ ਨੂੰ ਵੇਖਦਿਆਂ ਰੈਕਿੰਗ ਦਿੱਤੀ ਜਾਂਦੀ ਹੈ, ਜਿਸ ‘ਚ ਸੂਬਾ ਪੰਜਾਬ ਵਿੱਚ ਜਲੰਧਰ -263, ਪਟਿਆਲਾ -226, ਸਭ ਤੋਂ ਵੱਧ ਏਕਿਯੂ ਦਰਜ ਕੀਤਾ ਗਿਆ ਹੈ।

