ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਇਕ ਵਾਰ ਫਿਰ ਤੋਂ ਖੇਡਾਂ ਦਾ ਮਾਮਲਾ ਭਖ ਗਿਆ ਹੈ। ਸੂਬੇ ਚ ਖੇਡਾਂ ਦੀ ਹਾਲਤਾ ਕਾਫੀ ਮਾੜੀ ਹੋ ਰਹੀ ਹੈ ਜਿਸ ਕਾਰਨ ਖਿਡਾਰੀਆਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਖੇਡਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸਰਕਾਰ ਦੀ ਅਣਦੇਖੀ ਦੇ ਕਾਰਨ ਹੀ ਪੰਜਾਬ ਦੀਆਂ ਖੇਡਾਂ ਕਾਫੀ ਪਿੱਛੇ ਹਨ। ਇਸ ਮਾਮਲੇ ਤੇ ਉਲੰਪੀਅਨ ਪਹਿਲਵਾਨ ਪਦਮ ਸ੍ਰੀ ਕਰਤਾਰ ਸਿੰਘ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸੂਬੇ ’ਚ ਖੇਡਾਂ ਘੱਟ ਰਹੀਆਂ ਹਨ ਤੇ ਨਸ਼ਾ ਵੱਧ ਰਿਹਾ ਹੈ।
ਕਰਤਾਰ ਸਿੰਘ ਸਾਬਕਾ ਇੰਸਪੈਕਟਰ ਜਨਰਲ ਤੇ ਸਪੋਰਟਸ ਵਿਭਾਗ ਦੇ ਸਾਬਕਾ ਡਾਇਰੈਕਟਰ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਤੇ ਖੇਡਾਂ ਆਪਣਾ ਬਿਲਕੁਲ ਵੀ ਸਹਿਯੋਗ ਨਹੀਂ ਦੇ ਰਹੀ ਹੈ। ਨਾ ਹੀ ਉਹਨਾਂ ਵੱਲੋਂ ਖੇਡਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਇਸੇ ਅਣਦੇਖੀ ਦੇ ਕਾਰਨ ਹੀ ਪੰਜਾਬ ਦੀਆਂ ਖੇਡਾਂ ਪਿੱਛੇ ਚੱਲ ਰਹੀਆਂ ਹਨ। ਜਿਸ ਕਾਰਨ ਪੰਜਾਬ ਦੇ ਖਿਡਾਰੀ ਖੇਡਾਂ ਨੂੰ ਅਲਵਿਦਾ ਕਹਿ ਰਹੇ ਹਨ।
https://www.facebook.com/LivingIndiaNewschannel/videos/501920340410081/
ਪੰਜਾਬ ਦੇ ਖਿਡਾਰੀਆਂ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਹੁਣ ਉਹ ਹਰਿਆਣਾ ਚ ਜਾ ਕੇ ਖੇਡ ਰਹੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਕੂਲਾਂ ਕਾਲਜਾਂ ’ਚ ਖੇਡਾਂ ਵਾਲਾ ਕੋਈ ਮਾਹੌਲ ਨਹੀਂ ਹੈ। ਕਾਬਿਲੇਗੌਰ ਹੈ ਕਿ ਜਲੰਧਰ ਚ ਅੱਜ ਨੈਸ਼ਨਲ ਕੁਸ਼ਤੀ ਚੈੱਪੀਅਨਸ਼ਿੱਪ ਸ਼ੁਰੂ ਹੋ ਗਈ ਹੈ। ਜਿਸ ਤੇ ਇਹ ਸਵਾਲ ਉੱਠ ਰਹੇ ਹਨ ਕਿ ਆਖਿਰ 24 ਸਾਲਾਂ ਬਾਅਦ ਪੰਜਾਬ ’ਚ ਕਿਉਂ ਚੈੱਪੀਅਨਸ਼ਿੱਪ ਹੋ ਰਹੀ ਹਨ। ਜਿਸ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਖੇਡਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਹੈ।

