72 ਸਾਲਾਂ ਬਾਅਦ ਪਾਕਿਸਤਾਨ ਜਾ ਕੇ 90 ਸਾਲਾਂ ਸਿੱਖ ਨੇ ਧਰਿਆ ਆਪਣੇ ਪਿੰਡ ਪੈਰ, ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰੀਬ 72 ਸਾਲਾਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਕਰਤਾਰਪੁਰ ਲਾਂਘਾ ਖੁੱਲ੍ਹਿਆ ਜਿਸ ਤੋਂ ਬਾਅਦ ਦੁਰਬੀਨ ਰਾਹੀ ਸ੍ਰੀ ਕਰਤਾਰਪੁਰ ਸਾਹਿਬ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰੀਬ 72 ਸਾਲਾਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਕਰਤਾਰਪੁਰ ਲਾਂਘਾ ਖੁੱਲ੍ਹਿਆ ਜਿਸ ਤੋਂ ਬਾਅਦ ਦੁਰਬੀਨ ਰਾਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੀ ਸੰਗਤਾਂ ने ਸ੍ਰੀ ਕਰਤਾਰਪੁਰ ਸਾਹਿਬ ਚ ਜਾਕੇ ਦਰਸ਼ਨ ਕੀਤੇ। ਸੰਨ 47 ਦੀ ਵੰਡ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਤੋੰ ਵਿਛੜ ਚੁੱਕਿਆ ਸੀ ਨਾਲ ਹੀ ਉੱਥੇ ਵਸਦੇ ਧਾਰਮਿਕ ਅਸਥਾਨਾਂ ਤੋਂ ਵੀ ਸੰਗਤਾਂ ਵਾਂਝੇ ਹੋ ਗਏ ਸੀ।

Sikh

ਪਰ ਹੁਣ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ ਤੇ ਨਾਨਕ ਨਾਮ ਲੇਵਾ ਸੰਗਤਾਂ ਦੀ ਅਰਦਾਸ ਪੂਰੀ ਹੋਈ ਜਿਸ ਤੋਂ ਬਾਅਦ ਉਹ ਬਾਬਾ ਨਾਨਕ ਦੀ ਨਗਰੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਸਕੇ। ਲਾਂਘਾ ਖੁੱਲ੍ਹਣ ਤੋਂ ਬਾਅਦ ਵੱਖ ਦੇਸ਼ਾਂ ਦੇ ਨਹੀਂ ਸਗੋਂ ਵਿਦੇਸ਼ੀ ਲੋਕ ਵੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ।
Sikh

ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੋਂ ਆਏ ਗੈਰ ਵਿਦੇਸ਼ੀ ਹਰਬੰਸ ਸਿੰਘ ਨੇ ਵੀ ਦਰਸ਼ਨ ਕੀਤੇ। ਦਸ ਦਈਏ ਕਿ 90 ਸਾਲਾਂ ਹਰਬੰਸ ਸਿੰਘ ਦਾ ਪਾਕਿਸਤਾਨ ਦਾ ਸੁਪਨਾ ਲਾਂਘਾ ਦੇ ਖੁੱਲ੍ਹਣ ਤੋਂ ਬਾਅਧ ਪੂਰਾ ਹੋ ਗਿਆ। ਰਿਪੋਰਟਾਂ ਦੀ ਮੰਨੀਏ ਤਾਂ 17 ਸਾਲ ’ਚ ਹਰਬੰਸ ਸਿੰਘ ਨੂੰ ਆਪਣਾ ਜੱਦੀ ਪਿੰਡ ਵੰਡ ਤੋਂ ਬਾਅਦ ਛੱਡਣਾ ਪਿਆ ਸੀ ਪਰ ਜਦੋ ਉਹਨਾਂ ਨੇ ਲਾਂਘੇ ਦੇ ਖੁੱਲਣ ਦੀ ਖਬਰ ਸੁਣੀ ਤਾਂ ਉਹਨਾਂ ਦੇ ਅੰਦਰ ਆਪਣੇ ਦੋਸਤ ਨੂੰ ਮਿਲਣ ਦੀ ਇੱਛਾ ਹੋਈ।

Sikh

550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਗਏ ਹਰਬੰਸ ਸਿੰਘ ਨੇ ਆਪਣੇ ਪਿੰਡ ਦੀ ਫੇਰੀ ਲਗਾਈ। ਪਰ ਉਹ ਆਪਣੇ ਦੋਸਤ ਦੇ ਨਾਲ ਮਿਲ ਨਾ ਸਕੇ ਕਿਉਂਕਿ ਉਹਨਾਂ ਦੇ ਦੋਸਤ ਦੀ ਕਰੀਬ 10 ਸਾਲ ਪਹੀਲਾਂ ਹੀ ਮੌਤ ਹੋ ਚੁੱਕੀ ਹੈ। ਹਰਬੰਸ ਸਿੰਘ ਨੂੰ ਦੇਖ ਕੇ ਪਿੰਡ ਦੇ ਲੋਕ ਬਹੁਤ ਹੀ ਜਿਆਦਾ ਖੁਸ਼ ਹੋਏ। ਕਾਬਿਲੇਗੌਰ ਹੈ ਕਿ ਕਰਤਾਰਪੁਰ ਲਾਂਘਾ ਖੁੱਲਣ ਤੇ ਕਈ ਲੋਕ ਜੱਦੀ ਪਿੰਡ ਨੂੰ ਦੇਖ ਸਕੇ ਜਿਸ ਕਾਰਨ ਉਹਨਾਂ ਨੇ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ

Leave a Reply

Your email address will not be published. Required fields are marked *