ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਮੌਕੇ ਉੱਤੇ ਸਮਾਗਮਾਂ ‘ਚ ਸ਼ਿਰਕਤ ਕਰਨ ਲਈ ਲੱਖਾਂ ਸੰਗਤਾਂ ਰੋਜ਼ ਸੁਲਤਾਨਪੁਰ ਲੋਧੀ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਹਨ। ਇਨ੍ਹਾਂ ਸੰਗਤਾਂ ਲਈ ਸੁਲਤਾਨਪੁਰ ਲੋਧੀ ਵਿੱਚ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਸੁਲਤਾਨਪੁਰ ਲੋਧੀ ਵਿੱਚ ਬਹੁਤ ਸਾਰੀਆਂ ਕਿਸਮਾਂ ਦੇ ਜਿਵੇਂ ਪੀਜ਼ਾ ਬਰਗਰ ਆਦਿ ਦਾ ਲੰਗਰ ਲਾਇਆ ਜਾ ਰਿਹਾ ਹੈ, ਜੋ ਤੁਹਾਡੇ ਅਤੇ ਹੋਰਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿੱਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਦਿਹਾੜੇ ਸਮਾਗਮਾਂ ‘ਚ ਬਹੁਤਾ ਖਾਸ ਪ੍ਰਬੰਧ ਦੇਖਣ ਨੂੰ ਮਿਲੇ ਹਨ। 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਲੱਗੇ ਗੁਰੂ ਦੇ ਲੰਗਰ ‘ਚ ਪੀਜ਼ਾ, ਬਰਗਰ ਅਤੇ ਹੋਰ ਕਈ ਕਿਸਮਾਂ ਦੇ ਲੰਗਰ ਲਾਏ ਜਾ ਰਹੇ ਹਨ। ਗੁਰੂ ਦਾ ਇਹ ਲੰਗਰ ਇਸ ਲਈ ਵੀ ਅਹਿਮ ਹੈ, ਕਿਉਂਕਿ ਇਹ ਲੰਗਰ ਤੁਹਾਡੇ ਸ਼ਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੋਰ ਜੰਕ ਫੂਡ ਵਾਂਗ। ਦੱਸ ਦਈਏ ਇਹ ਲੰਗਰ ਕਣਕ ਦੇ ਆਟੇ ਨਾਲ ਬਣਾਇਆ ਜਾ ਰਿਹਾ ਹੈ, ਜੋ ਕਿ ਤੁਹਾਡੀ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਲੰਗਰ ਵਿੱਚ ਵਰਤਾਏ ਜਾਣ ਵਾਲਾ ਕੁਦਰਤੀ ਤਤਾਂ ਤੋਂ ਬਣਿਆਂ ਜੂਸ ਜ਼ੁਕਾਮ ਅਤੇ ਕਈ ਬੀਮਾਰੀਆਂ ਨੂੰ ਬਿਨਾਂ ਇਲਾਜ, ਬਿਨਾਂ ਦਵਾਈਆਂ ਦੇ ਜੜ ਤੋਂ ਖ਼ਤਮ ਕਰਦਾ ਹੈ।
ਵੀਟ ਗ੍ਰਾਸ ਜੂਸ ਦੇ ਲੰਗਰ ਦੇ ਨਾਲ, ਇਹ ਲੋਕ ਤੁਹਾਨੂੰ ਘਰ ਵਿਚ ਵੀਟ ਗ੍ਰਾਸ ਜੂਸ ਬਣਾਉਣ ਦਾ ਤਰੀਕਾ ਵੀ ਸਿਖਾਉਂਦੇ ਹਨ। ਉਨ੍ਹਾਂ ਦੇ ਅਨੁਸਾਰ, ਮਿੱਟੀ ਨੂੰ ਇੱਕ ਟਰੇ ਵਿੱਚ ਘਰ ਵਿੱਚ ਰੱਖਿਆ ਜਾਂਦਾ ਹੈ ਅਤੇ ਇਸ ਵਿੱਚ ਜੈਵਿਕ ਕਣਕ ਬੀਜ ਦਿੱਤੀ ਜਾਂਦੀ ਹੈ। ਇਹ ਕਣਕ 10-12 ਦਿਨਾਂ ਬਾਅਦ ਝੋਨਾ ਬਣ ਜਾਂਦੀ ਹੈ ਤਾਂ ਇਹ ਜੂਸ ਲਈ ਤਿਆਰ ਹੋ ਜਾਂਦੀ ਹੈ। ਇਸ ਜੂਸ ਪੀਣ ਵਾਲੇ ਕਈ ਵਿਅਕਤੀਆਂ ਨੇ ਇਹ ਵੀ ਕਿਹਾ ਹੈ ਕਿ ਕੁਝ ਦਿਨਾਂ ਵਿੱਚ ਉਨ੍ਹਾਂ ਨੂੰ ਇਸਦਾ ਫਾਇਦਾ ਮਿਲਿਆ ਹੈ।
ਲੰਗਰ ਲਾਉਣ ਵਾਲੇ ਭਗਤ ਕੁਲਦੀਪ ਸਿੰਘ ਨੇ ਦੱਸਿਆ ਕਿ, ਉਨ੍ਹਾਂ ਲੰਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਗੁਰੂ ਪੁਰਬ ‘ਤੇ ਲੋਕਾਂ ਨੂੰ ਕੁਦਰਤੀ ਭੋਜਨ ਵੱਲ ਆਕਰਸ਼ਤ ਕਰਨਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।


