ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਦੀ BIgg Boss 13 ’ਚ ਧਮਾਕੇਦਾਰ ਐਂਟਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੂੰ ਲੈਕੇ ਉਹਨਾਂ ਦੇ ਫੈਨਸ ਲਈ ਇਕ ਵੱਡੀ ਖੁਸ਼ਖਬਰੀ ਹੈ। ਦਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੂੰ ਲੈਕੇ ਉਹਨਾਂ ਦੇ ਫੈਨਸ ਲਈ ਇਕ ਵੱਡੀ ਖੁਸ਼ਖਬਰੀ ਹੈ। ਦਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੂੰ ਜਲਦ ਹੀ ਬਿੱਗ ਬੌਸ 13 ਦੇ ਘਰ ’ਚ ਦੇਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਿਮਾਸ਼ੀ ਖੁਰਾਣਾ ਬਿੱਗ ਬੌਸ 13 ’ਚ 1 ਨਵੰਬਰ ਨੂੰ ਵਾਈਲਡ ਕਾਰਡ ਐਂਟਰੀ ਕਰੇਗੀ। ਖੈਰ ਇਸ ਤੋਂ ਪਹਿਲਾਂ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ 13 ’ਚ ਜਾਣ ਦੀ ਖਬਰਾਂ ਨੂੰ ਨਕਾਰ ਦਿੱਤਾ ਸੀ।
himanshi khurana

ਨਾਲ ਹੀ ਹਿਮਾਂਸ਼ੀ ਖੁਰਾਣਾ ਨੇ ਕਿਹਾ ਸੀ ਕਿ ਉਹ ਆਪਣੇ ਕੰਮ ਚ ਕਾਫੀ ਬਿਜ਼ੀ ਹਨ ਜਿਸ ਕਾਰਨ ਉਹ ਬਿੱਗ ਬੌਸ ਚ ਨਹੀਂ ਜਾ ਸਕਦੀ। ਪਰ ਹੁਣ ਹਿਮਾਂਸ਼ੀ ਨੇ ਕਿਹਾ ਹੈ ਕਿ ਆਗਾਮੀ ਸ਼ੋਅ ਤੇ ਈਵੈਂਟਸ ਨੂੰ ਮੈਨੇਜ ਕਰ ਲਿਆ ਗਿਆ ਹੈ। ਇਸਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦਿੱਤੀ ਹੈ।

himanshi khurana and shehnaz gill

ਫਿਲਹਾਲ ਹੁਣ ਦੇਖਣਾ ਇਹ ਕਾਫੀ ਦਿਲਚਸਪ ਹੋਵੇਗਾ ਕਿ ਬਿੱਗ ਬੌਸ 13 ਦੇ ਘਰ ਚ ਸ਼ਹਿਨਾਜ ਗਿੱਲ ਤੇ ਹਿਮਾਂਸ਼ੀ ਖੁਰਾਣਾ ਦਾ ਆਮਣਾ ਸਾਹਮਣਾ ਕਿਵੇਂ ਦਾ ਹੋਵੇਗਾ। ਕਿਉਂਕਿ ਬਿੱਗ ਬੌਸ 13 ਚ ਜਾਣ ਤੋਂ ਪਹਿਲਾ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ ਗਿੱਲ ਵਿਚਾਲੇ ਕਾਫੀ ਲੜਾਈ ਹੋਈ ਜਿਸ ਕਾਰਨ ਸੋਸ਼ਲ ਮੀਡੀਆ ਕਾਫੀ ਗਰਮਾਇਆ ਹੋਇਆ ਸੀ।

Leave a Reply

Your email address will not be published. Required fields are marked *