ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੇ ਕਈ ਇਲਾਕਿਆਂ ‘ਚ ਆਉਣ ਵਾਲੇ ਅਗਲੇ 24 ਘੰਟਿਆਂ ਦੇ ਅੰਦਰ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼ ਤੇਲੰਗਾਨਾ ਤਾਲਿਮਨਾਜੂ ਪੁਡੂਚੇਰੀ ਦੇ ਸਮੇਤ ਕਈ ਇਲਾਕਿਆਂ ‘ਚ ਤੇਜ਼ ਤੁਫਾਨ ਆਉਣ ਦੀ ਸੰਭਾਵਨਾ ਹੈ।
ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣ ਪੱਛਮੀ ਮਾਨਸੂਨ ਤੇਲੰਗਾਨਾ ‘ਚ ਬਹੁਤ ਸਰਗਰਮ ਰਿਹਾ ਸੀ ਜਦਕਿ ਉੱਥੇ ਹੀ ਦੱਖਣੀ ਅੰਦਰੁਨੀ ਕਰਨਾਟਕ ਚ ਸਰਗਰਮ ਰਿਹਾ ਹੈ। ਪਰ ਅਸਾਮ, ਪੱਛਮੀ ਬੰਗਾਲ, ਗੰਗਾ ਦੇ ਤੱਟੀ ਖੇਤਰ, ਝਾਰਖੰਡ, ਬਿਹਾਰ, ਮੱਧ ਪ੍ਰਦੇਸ਼, ਮੇਘਾਲਿਆ, ਮਾਨਸੂਨ ਕਾਫੀ ਕਮਜੋਰ ਰਿਹਾ ਹੈ। ਪਰ ਅਚਾਨਕ ਮੌਸਮ ਚ ਆਉਣ ਵਾਲੇ ਬਦਲਾਅ ਦੇ ਕਾਰਨ ਤਾਪਮਾਨ ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

