ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੱਧ ਪ੍ਰਦੇਸ਼ ਦੇ ਹੋਸ਼ਗਾਬਾਦ ‘ਚ ਇਕ ਭਿਆਨਕ ਕਾਰ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ‘ਚ ਰਾਸ਼ਟਰ ਪੱਧਰ ਦੇ ਚਾਰ ਹਾੱਕੀ ਦੇ ਖਿਡਾਰੀ ਮੌਜੂਦ ਸੀ ਤੇ ਉਹ ਸਾਰੇ ਮੇਜਰ ਧਿਆਨਚੰਦ ਹਾੱਕੀ ਟੁਰਨਾਮੈਂਟ ‘ਚ ਸ਼ਾਮਲ ਹੋਣ ਲਈ ਜਾ ਰਹੇ ਸੀ। ਪਰ ਅਚਾਨਕ ਹੀ ਗੱਡੀ ਦਾ ਸਤੁੰਲਨ ਵਿਗੜ ਗਿਆ ਤੇ ਉਹ ਇਕ ਰੁੱਖ ਦੇ ਨਾਲ ਜਾ ਟਕਰਾਈ ਜਿਸ ਕਾਰਨ ਮੌਕੇ ਤੇ ਚਾਰ ਖਿਡਾਰੀਆਂ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਕਾਫੀ ਤੇਜ ਸੀ ਜਿਸ ਕਾਰਨ ਕਾਰਨ ਕਾਰ ਆਪਣਾ ਸਤੁੰਲਨ ਖੋਹ ਬੈਠੀ ਸੀ। ਤੇਜ਼ ਰਫਤਾਰ ਦੇ ਕਾਰਨ ਗੱਡੀ ਇਕ ਰੁੱਖ ਦੇ ਨਾਲ ਇਹਨੀ ਜੋਰ ਦੇ ਨਾਲ ਜਾ ਟਕਰਾਈ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਗੱਡੀ ਚ 7 ਲੋਕ ਸਵਾਰ ਸੀ ਜਿਹਨਾਂ ਚੋਂ ਚਾਰ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

