ਮਸ਼ਹੂਰ ਸੇਕਸੋਪੋਨਿਸਟ ਅਤੇ ਪਦਮ ਸ਼੍ਰੀ ਐਵਾਰਡੀ Kadri Gopalnath ਦਾ ਦੇਹਾਂਤ

Online Desk/Living India News: ਮਸ਼ਹੂਰ ਸੇਕਸੋਪੋਨਿਸਟ ਅਤੇ ਪਦਮ ਸ਼੍ਰੀ ਐਵਾਰਡੀ Kadri Gopalnath ਦਾ ਦੇਹਾਂਤ 69 ਸਾਲਾਂ ਦੀ ਉਮਰ ‘ਚ ਦੁਨਿਆ ਨੂੰ ਕਰ ਗਏ ਅਲਵਿਦਾ ਪੁਤੱਰ ਦੀ ਵਾਪਸੀ…

Online Desk/Living India News: ਮਸ਼ਹੂਰ ਸੇਕਸੋਪੋਨਿਸਟ ਅਤੇ ਪਦਮ ਸ਼੍ਰੀ ਐਵਾਰਡੀ Kadri Gopalnath ਦਾ ਦੇਹਾਂਤ
69 ਸਾਲਾਂ ਦੀ ਉਮਰ ‘ਚ ਦੁਨਿਆ ਨੂੰ ਕਰ ਗਏ ਅਲਵਿਦਾ
ਪੁਤੱਰ ਦੀ ਵਾਪਸੀ ਤੋਂ ਬਾਅਦ ਕੀਤਾ ਜਾਵੇਗਾ ਅੰਤਿਮ ਸੰਸਕਾਰ

ਬਹੁਤ ਹੀ ਦੁੱਖ ਦੀ ਗੱਲ ਹੈ ਕਿ, ਸਾਡੇ ਦੇਸ਼ ਦੇ ਮਸ਼ਹੂਰ ਸੇਕਸੋਪੋਨਿਸਟ ਅਤੇ ਪਦਮ ਸ਼੍ਰੀ ਐਵਾਰਡ ਤੋਂ ਸਨਮਾਣਿਤ ਕਾਦਰੀ ਗੋਪਾਲਨਾਥ ਹੁਣ ਸਾਡੇ ਦਰਮਿਆਨ ਨਹੀਂ ਰਹੇ।ਇਨ੍ਹਾਂ ਦਾ ਅੱਜ ਸਵੇਰੇ ਕਰਨਾਟਕ ਦੇ ਮੰਗਲੁਰੂ ‘ਚ ਦੇਹਾਂਤ ਹੋ ਗਿਆ।
69 ਸਾਲਾਂ ਕਾਦਰੀ ਗੋਪਾਲਨਾਥ ਦੇ ਅੰਤਿਮ ਸੰਸਕਾਰ ਵਿਧੀ ਉਨ੍ਹਾਂ ਦੇ ਪੁੱਤਰ ਦੀ ਦੇਸ਼ ਵਾਪਸੀ ਤੋਂ ਬਾਅਦ ਹੀ ਮੁਕੰਮਲ ਕੀਤੀ ਜਾਵੇਗੀ।ਦੱਸ ਦੇਇਏ ਕਿ, ਕਾਦਰੀ ਗੋਪਾਲਨਾਥ ਦੇ ਪੁੱਤਰ ਕੁਵੈਤ ‘ਚ ਰਹਿੰਦੇ ਹਨ, ਜੋ ਸ਼ੁਕਰਵਾਰ ਸ਼ਾਮ ਤੱਕ ਭਾਰਤ ਪਹੁੰਚਣਗੇ।

ਕਾਦਰੀ ਗੋਪਾਲਨਾਥ ਇੱਕ ਬਹੁਤ ਹੀ ਜਾਣੀ-ਮਾਣੀ ਤੇ ਉੱਚੀ ਸ਼ਖਸਿਅਤ ਦੇ ਮਾਲਕ ਸਨ, ਜੋ ਸੰਗੀਤ ਨਾਟਕ ਅਕਾਦਮੀ ਅਵਾਰਡ ਅਤੇ ਕਰਨਾਟਕ ਕਲਸ਼ਰੀ ਸਮੇਤ ਕਈ ਹੋਰ ਐਵਾਰਡ ਤੋਂ ਵੀ ਸਨਮਾਣਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਨੂੰ 2004 ‘ਚ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਪਦਮ ਸ਼੍ਰੀ ਪੁਰਸਕਾਰ ਤੋਂ ਸਨਮਾਣਿਤ ਕੀਤਾ ਸੀ।

Leave a Reply

Your email address will not be published. Required fields are marked *