ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੁਸਹਿਰੇ ਮੌਕੇ ਜਿੱਥੇ ਇਕ ਪਾਸੇ ਲੋਕਂ ਚ ਇਸ ਤਿਉਹਾਰ ਨੂੰ ਲੈਕੇ ਕਾਫੀ ਉਤਸ਼ਾਹ ਹੈ ਉੱਥੇ ਹੀ ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਹਨਾਂ ਦੇ ਜਖਮ ਅਜੇ ਵੀ ਭਰੇ ਨਹੀਂ ਹਨ।
ਦਸ ਦਈਏ ਕਿ ਅੰਮ੍ਰਿਤਸਰ ਚ ਦੁਸਹਿਰਾ ਚ ਮੌਕੇ ਇਕ ਵੱਡਾ ਹਾਦਸਾ ਹੋਇਆ ਸੀ ਜਿਸ ਚ 60 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 100 ਲੋਕ ਇਸ ਹਾਦਸੇ ਦੇ ਕਾਰਨ ਜਖਮੀ ਹੋ ਗਏ ਸੀ।
ਕਾਬਿਲੇਗੌਰ ਹੈ ਕਿ ਅੱਜ ਵੀ ਹਾਦਸੇ ਦੇ ਪੀੜਤ ਉਸ ਦਿਨ ਨੂੰ ਯਾਦ ਕਰਕੇ ਡਰ ਜਾਂਦੇ ਹਨ। ਨਾਲ ਹੀ ਅੱਜ ਵੀ ਪੀੜਤਾਂ ਦੀ ਹਝੁੰ ਸੁੱਕੇ ਨਹੀਂ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਦੁਸਹਿਰਾ ਮੌਕੇ ਪੀੜਤ ਪਰਿਵਾਰ ਲਗਾਤਾਰ ਗੁਹਾਰ ਲਗਾ ਰਹੇ ਹਨ।
ਪਰ ਉਹਨਾਂ ਦੇ ਹਾਲਤ ਉਸੇ ਤਰ੍ਹਾਂ ਹੀ ਹੈ। ਉੱਥੇ ਹੀ ਦਸ ਦਈਏ ਕਿ ਜੋੜਾ ਫਾਟਕ ਹਾਦਸੇ ਦੇ ਪੀੜਤ ਧਰਨਾ ਦੇਣਗੇ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ।


