ਪੰਜਾਬ ਨੂੰ ਦਹਿਲਾਉਣ ਦੀ ਹਰ ਸਾਜਿਸ਼ ਤੋਂ ਉਠੇਗਾ ਪਰਦਾ, NIA ਨੂੰ ਜਾਂਚ ਦਾ ਜਿੰਮਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਨੂੰ ਹਥਿਆਰਾਂ ਅਤੇ ਫਿਦਾਇਨ ਹਮਲੇ ਰਾਂਹੀ ਦਹਿਲਾਉਣ ਦੀ ਸਾਜਿਸ਼ ਰਚ ਰਹੇ ਪਾਕਿਸਤਾਨ ਦੇ ਆਕਾ ਹੁਣ ਜਲਦੀ ਹੀ ਪੂਰੀ ਦੁਨੀਆ ਦੇ ਸਾਹਮਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਨੂੰ ਹਥਿਆਰਾਂ ਅਤੇ ਫਿਦਾਇਨ ਹਮਲੇ ਰਾਂਹੀ ਦਹਿਲਾਉਣ ਦੀ ਸਾਜਿਸ਼ ਰਚ ਰਹੇ ਪਾਕਿਸਤਾਨ ਦੇ ਆਕਾ ਹੁਣ ਜਲਦੀ ਹੀ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋਣਗੇ। ਸੂਬੇ ਅੰਦਰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਅੱਤਵਾਦੀਆਂ ਅਤੇ ਉਨਾਂ ਦੇ ਸਲੀਪਰ ਸੈਲ ਦੀ ਮਦਦ ਨਾਲ ਕਈ ਸ਼ਹਿਰਾਂ ਅੰਦਰ ਧਮਾਕੇ ਕਰਾਉਣ ਦੀ ਪਾਕਿਸਤਾਨ ਦੀ ਹਰ ਸਾਜਿਸ਼ ਹੁਣ ਬੇਪਰਦਾ ਹੋਣ ਜਾ ਰਹੀ ਹੈ।

NIA

ਪੰਜਾਬ ਅੰਦਰ ਪਾਕਿਸਤਾਨ ਦੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਹਮਲੇ ਕੀ ਕਰਤੂਤ ਨੂੰ ਨੱਥ ਪਾਉਣ ਵਿਚ ਹੁਣ ਤਕ ਸੂਬੇ ਦੀ ਪੁਲਿਸ ਪੂਰੀ ਤਰਾਂ ਨਾਲ ਕਾਮਯਾਬ ਰਹੀ ਹੈ ਪਰ ਕਈ ਦਹਿਸ਼ਤਗਰਦਾਂ ਦੀ ਗ੍ਰਿਫਤਾਰੀ ਅਤੇ ਡਰੋਨ ਰਾਂਹੀ ਪਹਿਲੀ ਵਾਰ ਪੰਜਾਬ ਅੰਦਰ ਸਰਹੱਦੋਂ ਪਾਰ ਆਈ ਹਥਿਆਰਾਂ ਦੀ ਖੇਪ ਨੇ ਸੂਬੇ ਦੀਆਂ ਵੱਖ-ਵੱਖ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿਤੇ ਹਨ।

terrorist

ਪਾਕਿਸਤਾਨ ਦੀ ਧਰਤੀ ਤੇ ਪੰਜਾਬ ਨੂੰ ਦਹਿਲਾਉਣ ਦੀ ਰਚੀ ਜਾ ਰਹੀ ਸਾਜਿਸ਼ ਦੀਆਂ ਕਈ ਕੜੀਆਂ ਹੁਣ ਤਕ ਸਾਹਮਣੇ ਆਉਣ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਡਰੋਨ ਮਾਮਲੇ ਦੀ ਜਾਂਚ ਦਾ ਜਿੰਮਾ ਕੇਂਦਰੀ ਜਾਂਚ ਏਜੰਸੀ ਯਾਨਿ ਐਨ.ਆਈ.ਏ. ਨੂੰ ਸੋਂਪ ਦਿਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਮਿਲੀ ਹਰੀ ਝੰਡੀ ਤੋਂ ਬਾਅਦ ਹੁਣ ਐਨ.ਆਈ.ਏ. ਦੀ ਵਿਸ਼ੇਸ਼ ਟੀਮ ਕਿਸੇ ਵੇਲੇ ਵੀ ਪੰਜਾਬ ਦੇ ਤਰਨਤਾਰਨ ਅਤੇ ਬਾਕੀ ਇਲਾਕਿਆਂ ਵਿਚ ਆਪਣੀ ਛਾਣਬੀਣ ਸ਼ੁਰੂ ਕਰ ਸਕਦੀ ਹੈ।

ਆਖਿਰਕਾਰ ਕਿਉਂ ਐਨ.ਆਈ.ਏ. ਸੋਂਪਿਆ ਗਿਆ ਜਾਂਚ ਦਾ ਜਿੰਮਾ

  • ਇਕ ਹਫਤਾ ਪਹਿਲਾਂ ਹੀ ਤਰਨਤਾਰਨ ਦੀ ਭਿਖੀਵਿੰਡ ਰੋਡ ਤੇ ਛਬਾਲ ਇਲਾਕੇ ਵਿਚ ਪੰਜਾਬ ਪੁਲਸ ਨੂੰ ਅਧਸੜਿਆ ਡਰੋਨ ਮਿਲੀ ਸੀ।
  • ਜਾਂਚ ਤੋਂ ਬਾਅਦ ਪੰਜਾਬ ਪੁਲਸ ਨੇ ਇਹ ਖੁਲਾਸਾ ਕੀਤਾ ਸੀ ਕਿ ਇਸ ਡਰੋਨ ਦੇ ਰਾਂਹੀ ਪਾਕਿਸਾਤਨ ਤੋਂ ਪੰਜਾਬ ਵਿਚ ਹਥਿਆਰ ਭੇਜੇ ਗਏ
  • ਪੰਜਾਬ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਸੀ ਜਦੋਂ ਸਰਹੱਦੋਂ ਪਾਰ ਇਥੇ ਡਰੋਨ ਰਾਂਹੀ ਹਥਿਆਰ ਭੇਜੇ ਗਏ
  • ਡਰੋਨ ਮਿਲਣ ਤੋਂ ਪਹਿਲਾਂ ਹੀ ਪੰਜਾਬ ਪੁਲਸ ਨੇ ਇਥੇ ਕੇਜੇਐਫ ਦੇ ਇਕ ਵੱਡੇ ਨੈਟਵਰਕ ਨੂੰ ਵੀ ਬੇਨਕਾਬ ਕੀਤਾ
  • ਕੇਜੇਐਫ ਦੇ ਫੜੇ ਗਏ ਅੱਤਵਾਦੀ ਪਾਕਿਸਤਾਨ ਵਿਚ ਬੈਠੇ ਆਪਣੇ ਆਕਾਵਾਂ ਦੇ ਸੰਪਰਕ ਵਿਚ ਸਨ
  • ਇਹ ਅੱਤਵਾਦੀ ਪਾਕਿਸਾਤਨ ਤੋਂ ਭੇਜੇ ਗਏ ਹਥਿਆਰਾਂ ਦੀ ਮੱਦਦ ਨਾਲ ਪੰਜਾਬ ਵਿਚ ਹਮਲੇ ਕਰਨ ਲਈ ਤਿਆਰ ਸਨ

terrorist

ਗ੍ਰਿਫਤਾਰ ਕੀਤੇ ਗਏ ਦਹਿਸ਼ਤਗਰਦਾਂ ਬਲਵੰਤ ਸਿੰਘ, ਅਕਾਸ਼ਦੀਪ ਸਿੰਘ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਨੇ ਸੂਬੇ ਵਿਚ ਦਹਿਸ਼ਤ ਫੈਲਾਉਣ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਇਨਾਂ ਖੁਲਾਸਿਆਂ ਤੋਂ ਬਾਅਦ ਵੀ ਪੰਜਾਬ ਵਿਚ ਹੋਰ ਦਹਿਸ਼ਤਗਰਦ ਫੜੇ ਗਏ ਅਤੇ ਸੂਬੇ ਅੰਦਰ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਕ ਚਿੱਠੀ ਵੀ ਲਿਖੀ ਇਸਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਨੇ ਮਾਮਲੇ ਦੀ ਜਾਂਚ ਐਨ.ਆਈ.ਏ. ਦੇ ਹਵਾਲੇ ਕਰ ਦਿਤੀ। ਫਿਲਹਾਲ ਹੁਣ ਡਰੋਨ ਅਤੇ ਹਥਿਆਰਾਂ ਦਾ ਮਾਮਲਾ ਐਨਆਈਏ ਨੂੰ ਸੋਂਪ ਦਿਤਾ ਗਿਆ ਅਤੇ ਛੇਤੀ ਹੀ ਜਾਂਚ ਏਜੰਸੀ ਇਸ ਬਾਰੇ ਕਈ ਵੱਡੇ ਖੁਲਾਸੇ ਵੀ ਕਰੇਗੀ, ਜਿਸ ਨਾਲ ਇਕ ਵਾਰ ਫਿਰ ਪਾਕਿਸਤਾਨ ਨੂੰ ਅੱਤਵਾਦ ਫੈਲਾਉਣ ਨੂੰ ਲੈ ਕੇ ਕੌਮਾਂਤਰੀ ਪੱਧਰ ਤੇ ਬੇਨਕਾਬ ਕੀਤਾ ਜਾ ਸਕੇਗਾ।

 

 

Leave a Reply

Your email address will not be published. Required fields are marked *