ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟੀਵੀਪੂਰ ਮਹਸ਼ੂਰ ਅਦਾਕਾਰਾ ਦਲਜੀਤ ਕੌਰ ਬਿੱਗ ਬੌਸ 13 ਦੇ ਘਰ ਚ ਐਂਟਰੀ ਕਰ ਚੁੱਕੀ ਹੈ। ਆਪਣੇ ਘਰੇਲੂ ਮਸਲਿਆ ਨੂੰ ਲੈਕੇ ਚਰਚਾ ਚ ਰਹਿਣ ਵਾਲੀ ਦਲਜੀਤ ਕੌਰ ਨੂੰ ਬਿਗ ਬੌਸ ਦੇ ਘਰ ਲਈ ਕਈ ਵਾਰ ਆਫਰ ਮਿਲ ਚੁੱਕਿਆ ਹੈ। ਪਰ ਉਹਨਾਂ ਨੂੰ ਬਿਗ ਬੌਸ ਦੇ ਘਰ ਦਾ ਹਿੱਸਾ ਬਣਨ ਦੇ ਡਰ ਦੇ ਚੱਲਦੇ ਉਹਨਾਂ ਨੇ ਕਈ ਵਾਰ ਇਸ ਆਫਰ ਨੂੰ ਠੁੱਕਰਾ ਦਿੱਤਾ ਸੀ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਦਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਬਿਗ ਬੌਸ ਦੇ ਘਰ ਜਾਣ ਲਈ ਕਰੀਬ 4 ਸਾਲਾਂ ਦਾ ਸਮਾਂ ਲਿਆ।
ਇਹਨਾਂ ਸਮਾਂ ਉਹਨਾਂ ਨੇ ਇਸ ਕਾਰਨ ਲਿਆ ਕਿਉਂਕਿ ਉਹ ਬਹੁਤ ਡਰੀ ਹੋਈ ਸੀ। ਇਹ ਡਰ ਉਹਨਾਂ ਦੇ ਬੇਟੇ ਤੋਂ ਦੂਰ ਰਹਿਣ ਦਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਉਹਨਾਂ ਲਈ ਸਭ ਤੋਂ ਵੱਡਾ ਚੈਲੇਂਜ ਹੋਵੇਗਾ।
ਆਪਣੀ ਗੱਲ ਜਾਰੀ ਰੱਖਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਖੁਦ ਨੂੰ ਦੇਖਣਾ ਚਾਹੁੰਦੀ ਹੈ ਕਿ ਉਹ ਕਿਹਨਾਂ ਮਜਬੂਤ ਰਹਿ ਸਕਦੀ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਮਾਨਸਿਕ ਤੌਰ ਤੇ ਸਟਰੋਂਗ ਹੋ ਚੁੱਕੀ ਹਾਂ ਇਹ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਮੈ ਖੁਦ ਦਾਟੈਸਟ ਲੈ ਸਕਦੀ ਹੈ। ਦਲਜੀਤ ਕੌਰ ਨੇ ਆਪਣੇ ਡਰ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਬਹੁਤ ਡਰੀ ਹੋਈ ਹੈ। ਕਿਉਂਕਿ ਉਹ ਆਪਣੇ ਬੇਟੇ ਤੋਂ ਦੋ ਜਾਂ ਫਿਰ ਤਿੰਨ ਤੋਂ ਜਿਆਦਾ ਦੂਰ ਨਹੀਂ ਰਹੀ ਹੈ। ਇਹੀ ਮੇਰੇ ਲਈ ਸਭ ਤੋਂ ਵੱਡਾ ਚੈਲੇਂਜ ਹੋਵੇਗਾ।


