ਸੁਰੱਖਿਅਤ ਨਹੀਂ CM ਸਿਟੀ: ਲੁਟੇਰਿਆ ਨੇ ਪਤੀ ਪਤਨੀ ਤੇ ਕੀਤਾ ਘਾਤਕ ਹਮਲਾ ਤੇ ਫਿਰ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੂਬੇ ਚ ਲੁੱਟਖੋਹ ਦੀਆਂ ਵਾਰਦਾਤਾਂ ਵਧਦੀ ਹੀ ਜਾ ਰਹੀਆਂ ਹਨ। ਇਹਨਾਂ ਖਤਰਨਾਕ ਵਾਰਦਾਤਾਂ ਤੋਂ ਤਾਂ ਸੀਐੱਮ ਸੀਟੀ ਪਟਿਆਲਾ ਵੀ ਬਚ ਨਹੀਂ ਸਕਿਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੂਬੇ ਚ ਲੁੱਟਖੋਹ ਦੀਆਂ ਵਾਰਦਾਤਾਂ ਵਧਦੀ ਹੀ ਜਾ ਰਹੀਆਂ ਹਨ। ਇਹਨਾਂ ਖਤਰਨਾਕ ਵਾਰਦਾਤਾਂ ਤੋਂ ਤਾਂ ਸੀਐੱਮ ਸੀਟੀ ਪਟਿਆਲਾ ਵੀ ਬਚ ਨਹੀਂ ਸਕਿਆਂ ਹੈ। ਦਸ ਦਈਏ ਕਿ ਪਟਿਆਲਾ ‘ਚ ਲੁੱਟ ਦੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਾਨਲੇਵਾ ਹਮਲਾ ਕੀਤਾ।

https://youtu.be/TcJm7MYkec4

ਮਿਲੀ ਜਾਣਕਾਰੀ ਦੇ ਅਨੁਸਾਰ ਪਤੀ ਪਤਨੀ ਤੇ ਥਾਪਰ ਕਾਲੇਜ ਕੋਲ ਲੁਟੇਰਿਆ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ ਦੋਹਾਂ ਪਤੀ ਪਤਨੀ ਨੂੰ ਮਾਰ ਕੇ ਝਾੜੀਆਂ ‘ਚ ਸੁੱਟ ਦਿੱਤਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *