ਗੈਂਗਸਟਰ ਵਿੱਕੀ ਗੌਂਡਰ ਦੇ ਗਰੁੱਪ ਤੋਂ ਬਾਅਦ ਧਮਕ ਬੈਸ ਵਾਲਾ ਮੁੱਖਮੰਤਰੀ ਆਇਆ ਐਲੀ ਦੀ ਸਪੋਰਟ ‘ਚ,ਕਿਹਾ ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਇਸ ਵੇਲੇ ਕਾਫੀ ਸੁਰਖੀਆਂ ਚ ਛਾਏ ਹੋਏ ਹਨ ਜਿਸਦੀ ਦੀ ਸਭ ਤੋਂ ਵੱਡੀ ਵਜ੍ਹਾ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਇਸ ਵੇਲੇ ਕਾਫੀ ਸੁਰਖੀਆਂ ਚ ਛਾਏ ਹੋਏ ਹਨ ਜਿਸਦੀ ਦੀ ਸਭ ਤੋਂ ਵੱਡੀ ਵਜ੍ਹਾ ਹੈ ਉਹਨਾਂ ਦੀ ਲੜਾਈ ਜੋ ਕਿ ਇਸ ਵੇਲੇ ਜੇਲ੍ਹ ਤੱਕ ਪਹੁੰਚ ਚੁੱਕੀ ਹੈ। ਦਸ ਦਈਏ ਕਿ ਪੁਲਿਸ ਨੇ ਐਲੀ ਮਾਂਗਟ ਨੂੰ ਗ੍ਰਿਫਤਾਰ ਕਰ 14 ਦਿਨਾਂ ਲਈ ਰੋਪੜ ਦੀ ਜੇਲ੍ਹ ‘ਚ ਨਿਆਂਇਕ ਹਿਰਾਸਤ ਚ ਰੱਖਿਆ ਹੋਇਆ ਹੈ। ਐਲੀ ਮਾਂਗਟ ਨੂੰ ਆਪਣੇ ਗੁੱਸਾ ਸੁਭਾਅ ਦੇ ਕਾਰਨ ਹੀ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ।

https://www.facebook.com/LivingIndiaNewschannel/videos/2382578998505054/

 

ਜਦਕਿ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਲੋਕ ਐਲੀ ਮਾਂਗਟ ਦੇ ਸਪੋਰਟ ‘ਚ ਸਾਹਮਣੇ ਆਏ ਹਨ ਜਿਹਨਾਂ ‘ਚ ਧਮਕ ਬੇਸ ਵਾਲੇ ਮੁੱਖਮੰਤਰੀ ਵੀ ਸ਼ਾਮਿਲ ਹਨ.. ਦਸ ਦਈਏ ਕਿ ਮੁੱਖ ਮੰਤਰੀ ਨੇ ਆਪਣੇ ਇੰਸਟਾਗ੍ਰਾਮ ਤੇ ਐਲੀ ਮਾਂਗਟ ਦੀ ਤਸਵੀਰ ਸਾਂਝੀ ਕਰ ਉਸਤੇ ਫ੍ਰੀ ਐਲੀਮਾਂਗਟ ਦਾ ਹੈਸ਼ਟੈਗ ਬਣਾਇਆ ਹੋਇਆ ਹੈ.. ਮੁੱਖਮੰਤਰੀ ਨੇ ਐਲੀ ਮਾਂਗਟ ਦੀ ਤਸਵੀਰ ਦੇ ਨਾਲ ਨਾਲ ਇਕ ਵੱਡਾ ਸਾਰਾ ਕੈਪਸ਼ਨ ਵੀ ਲਿਖਿਆ ਹੈ।

https://www.instagram.com/p/B2Yf3ibFsJw/

ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਖੁੰਖਾਰ ਗੈਂਗਸਟਰ ਵਿੱਕੀ ਗੌਂਡਕ ਦੇ ਗਰੁੱਪ ਨੇ ਵੀ ਐਲੀ ਮਾਂਗਟ ਦੀ ਸਪੋਰਟ ਕੀਤੀ ਸੀ ਜਿਸ ਚ ਉਹਨਾਂ ਨੇ ਕਿਹਾ ਸੀ ਕਿ ਗਲਤੀ ਕਿਸੇ ਹੋਰ ਦੀ ਹੈ ਤੇ ਇਸਦੀ ਸਜਾ ਕੋਈ ਹੋਰ ਭੁਗਤ ਰਿਹਾ ਹੈ।

https://www.facebook.com/photo.php?fbid=474170013435614&set=a.114607559391863&type=3&theater

ਪੰਗਾ ਰੰਧਾਵਾ ਬਰਦਰਜ ਨੇ ਲੈਕੇ ਐਲੀ ਮਾਂਗਟ ਨੂੰ ਪੁੱਠਾ ਸਿੱਧਾ ਬੋਲ ਕੇ ਉਕਸਾਉਂਦਾ ਰਿਹਾ ਨਾਲ ਹੀ ਵਿੱਕੀ ਗੌਂਡਰ ਦੇ ਗਰੁੱਪ ਨੇ ਇਹ ਵੀ ਕਿਹਾ ਕਿ ਐਲੀ ਮਾਂਗਟ ਸਟਾਰ ਹੈ ਤੇ ਉਸਦੀ ਵੀ ਕੋਈ ਸੈਲਫ ਰਿਸਪੈਕਟ ਹੈ। ਪੁਲਿਸ ਵਾਲੇ ਰੰਮੀ ਰੰਧਾਵਾ ਨੂੰ ਛੱਡ ਐਲੀ ਮਾਂਗਟ ਦੀ ਜਿੰਦਗੀ ਨੂੰ ਖਰਾਬ ਕਰਨ ‘ਚ ਲੱਗੀ ਹੋਈ ਹੈ।

Leave a Reply

Your email address will not be published. Required fields are marked *