ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਆਪਣੀ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਪਰ ਕਦੇ ਉਹ ਕੁਝ ਇਸ ਤਰ੍ਹਾਂ ਦਾ ਕਰ ਬੈਠਦੇ ਹਨ ਕਿ ਉਹ ਲੋਕਾਂ ਦੇ ਦਿਲਾਂ ਤੋਂ ਉਤਰ ਜਾਂਦੇ ਹਨ। ਇਸੇ ਤਰ੍ਹਾਂ ਦਾ ਕੁਝ ਕੰਮ ਕੀਤਾ ਹੈ ਪੰਜਾਬੀ ਗਾਇਕ ਐਲੀ ਮਾਂਗਟ ਨੇ। ਦਸ ਦਈਏ ਕਿ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਆਪਣੇ ਗੁੱਸੇ ਦੇ ਕਾਰਨ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਕਾਬਿਲੇਗੌਰ ਹੈ ਕਿ ਐਲੀ ਮਾਂਗਟ ਨੂੰ ਜੇਲ੍ਹ ਦੇ ਅੰਦਰ ਹਵਾਲਾਤੀਆਂ ਦੀ ਤਰ੍ਹਾਂ ਰੱਖਿਆ ਗਿਆ ਹੈ। ਐਲੀ ਮਾਂਗਟ ਨੂੰ ਹਵਾਲਾਤੀਆਂ ਦੀ ਤਰ੍ਹਾਂ ਹੀ ਖਾਣਾ ਮਿਲ ਰਿਹਾ ਹੈ। ਜੋ ਖਾਣਾ ਆਮ ਜੇਲ੍ਹ ਚ ਬੰਦ ਦੂਜੇ ਕੈਦੀ ਖਾ ਰਹੇ ਹਨ ਉਹੀ ਖਾਣਾ ਐਲੀ ਮਾਂਗਟ ਨੂੰ ਵੀ ਖਾਣ ਨੂੰ ਮਿਲ ਰਿਹਾ ਹੈ।
ਆਪਣੇ ਗੁੱਸੇ ਤੇ ਧਮਕੀਆਂ ਦੇ ਕਾਰਨ ਹੀ ਹੁਣ ਉਹਨਾਂ ਨੂੰ ਕੈਦੀਆਂ ਦੀ ਤਰ੍ਹਾਂ ਫਰਸ਼ ਤੇ ਸੋਣਾ ਪੈ ਰਿਹਾ ਹੈ। ਉੱਥਏ ਹੀ ਜੇਲ੍ਹ ਸੁਪਰੀਡੈਂਟ ਮੋਹਲ ਲਾਲ ਚੁੰਬਰ ਦੇ ਅਨੁਸਾਰ ਐਲੀ ਮਾਂਗਟ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਸ ਨੂੰ ਇਕੱਲੇ ਵਿਸ਼ੇਸ਼ ਸੈਲ ਚ ਰੱਖਿਆ ਗਿਆ ਹੈ। ਨਾਲ ਹੀ ਐਲੀ ਮਾਂਗਟ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਵੀ ਦੋਸ਼ ਦਰਜ ਕੀਤੇ ਗਏ ਹਨ।
ਜਿਸ ਕਾਰਨ ਉਸ ਤੇ ਕਦੇ ਵੀ ਕੋਈ ਵੀ ਹਮਲਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਦੀਆਂ ਸੜ੍ਹਕਾਂ ਤੇ ਸ਼ਰੇਆਮ ਗੁੰਡਾਗਰਦੀ ਕਰਨ ਦੇ ਦੋਸ਼ ਚ ਐਲੀ ਮਾਂਗਟ ਦੇ ਖਿਲਾਫ ਵੱਖ ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ਐਲੀ ਮਾਂਗਟ ਨੂੰ 14 ਦਿਨਾਂ ਦੇ ਨਿਆਂਇਕ ਹਿਰਾਸਤ ਚ ਰੋਪੜ ਦੀ ਜੇਲ੍ਹ ‘ਚ ਭੇਜਿਆ ਗਿਆ ਹੈ।

