ਹੜ੍ਹਾਂ ਤੋਂ ਬਾਅਦ ਇਸ ਇਲਾਕੇ ‘ਚ ਫੈਲੀ ਇਹ ਜਾਨਲੇਵਾ ਭਿਆਨਕ ਬਿਮਾਰੀ, 100 ਦੇ ਕਰੀਬ ਲੋਕ ਹੋਏ ਬਿਮਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਪਿੰਡ ਚੱਬੇਆਲ ‘ਚ ਡਾਇਰੀਆ ਫੈਲਣ ਕਾਰਨ ਕਰੀਬ 100 ਲੋਕ ਬਿਮਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਪਿੰਡ ਚੱਬੇਆਲ ‘ਚ ਡਾਇਰੀਆ ਫੈਲਣ ਕਾਰਨ ਕਰੀਬ 100 ਲੋਕ ਬਿਮਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਲਾਕੇ ਚ ਡਾਇਰੀਆ ਦੇ ਕਾਰਨ ਕਰੀਬ 100 ਲੋਕ ਬਿਮਾਰ ਹੋ ਗਏ ਹਨ ਜਦਕਿ ਇਸ ਦੇ ਕਾਰਨ ਹੀ 5 ਸਾਲ ਦੀ ਬੱਚੀ ਦੀ ਮੌਤ ਹੋ ਗਈ।

Child

ਉੱਥੇ ਹੀ ਇਸ ਮਾਮਲੇ ਤੇ ਸਥਾਨਕਵਾਸੀਆਂ ਦਾ ਇਲਜ਼ਾਮ ਹੈ ਕਿ ਗੰਦੇ ਪਾਣੀ ਕਾਰਨ ਇਹ ਡਾਇਰੀਆ ਫੈਲ ਰਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬਿਮਾਰੀ ਫੈਲਣ ਦੇ ਬਾਵਜੂਦ ਵਾਟਰਸਪਲਾਈ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।

Sick Sick

ਸਿਵਲ ਸਰਜਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਡਾਇਰੀਆ ਦੇ ਮਰੀਜ਼ਾ ਦੀ ਗਿਣਤੀ ਵਧੀ ਹੈ ਤੇ ਲੋਕਾਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਬਚਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।

 

 

 

Leave a Reply

Your email address will not be published. Required fields are marked *