ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਦੇ ਲੋਕਾਂ ‘ਚ ਚਲਾਨ ਨੂੰ ਲੈਕੇ ਦਹਿਸ਼ਤ ਬਣਿਆ ਹੋਇਆ ਹੈ। ਜਿਸ ਕਾਰਨ ਉਹ ਘਰ ਤੋਂ ਬਾਹਰ ਵੀ ਬਹੁਤ ਹੀ ਡਰ ਡਰ ਕੇ ਜਾ ਰਹੇ ਹਨ ਕਿਤੇ ਉਹਨਾਂ ਦੀ ਇਕ ਗਲਤੀ ਕਰਕੇ ਹਜਾਰਾ ਦਾ ਚਲਾਨ ਨਾ ਕੱਟ ਜਾਵੇ। ਨਵੇਂ ਟ੍ਰੈਫਿਕ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਪੁਲਿਸ ਨੇ ਵੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਲੋਕ ਵੀ ਟ੍ਰੈਫਿਕ ਨਿਯਮਾਂ ਦੀ ਪਾਲਨਾ ਧਿਆਨ ਨਾਲ ਕਰ ਰਹੇ ਹਨ।
ਪਰ ਕਈ ਵਾਰ ਇਕ ਛੋਟੀ ਜੀ ਗਲਤੀ ਤੁਹਾਡਾ ਵੱਡਾ ਸਾਰਾ ਚਲਾਨ ਕਟਵਾ ਦਿੰਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਉੜੀਸਾ ਦੇ ਸੰਬਲਪੁਰ ਚ ਦੇਖਣ ਨੂੰ ਮਿਲਿਆ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਇਕ ਟਰੱਕ ਡਰਾਈਵਰ ਨੂੰ ਲੱਖਾਂ ਦਾ ਜੁਰਮਾਨਾ ਹੋ ਗਿਆ। ਜੀ ਹਾਂ ਨਾਗਾਲੈਂਡ ਦੇ ਇਕ ਟਰੱਕ ਡਰਾਈਵਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਚਲਾਨ ਯਾਨੀ ਕਿ 6,53,100 ਰੁਪਏ ਦਾ ਚਲਾਨ ਕੱਟਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਡਰਾਈਵਰ ਦਾ ਪੁਰਾਣੇ ਮੋਚਰ ਵਹਿਕਲ ਐਕਟ ਤਹਿਤ ਉੜੀਸਾ ਟਰਾਂਸਪੋਰਟ ਵਿਭਾਗ ਵੱਲੋਂ ਕੁੱਲ 7 ਟ੍ਰੈਫਿਕ ਨਿਯਮਾਂ ਨੂੰ ਤੋੜਨ ਕਾਰਨ ਇਹ ਚਲਾਨ ਕੱਟਿਆ ਗਿਆ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਕਤ ਡਰਾਈਵਰ ਪਿਛਲੇ ਪੰਜ ਸਾਲਾਂ ਤੋਂ ਟੈਕਸ ਵੀ ਨਹੀਂ ਦੇ ਰਿਹਾ ਸੀ ਜਿਸ ਕਾਰਨ ਇਹ ਸਖਤ ਕਾਰਵਾਈ ਕੀਤੀ ਗਈ ਹੈ।

