ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਾਜ ਪ੍ਰਥਾ ਅੱਜ ਦੇ ਸਮੇਂ ਚ ਇਕ ਸ਼ਰਾਪ ਵਾਂਗ ਕੁੜੀਆਂ ਨੂੰ ਖਾ ਰਿਹਾ ਹੈ। ਕਾਬਿਲੇਗੌਰ ਹੈ ਕਿ ਇਸ ਦਾਜ ਨੇ ਕਈ ਕੁੜੀਆਂ ਦੀਆਂ ਜਾਨਾਂ ਨੂੰ ਲੈ ਲਿਆ। ਮੁੰਡੇ ਪੱਖ ਦੇ ਲੋਕ ਲਾਲਚ ਦੇ ਕਾਰਨ ਇਸ ਕੀਮਤੀ ਜਾਨ ਨੂੰ ਜਾਨ ਨਹੀਂ ਸਮਝਦੇ ਤੇ ਕਿਸੇ ਦੀ ਫੁੱਲਾਂ ਵਾਂਗ ਪਾਲੀ ਹੋਈ ਧੀ ਨੂੰ ਦਾਜ ਦੀ ਬਲੀ ਚੜ੍ਹਾ ਦਿੰਦੇ ਰਹਿੰਦੇ ਹਨ।
ਇਸੇ ਦਾਜ ਨੂੰ ਲੈਕੇ ਇਕ ਪੁਲਿਸ ਮੁਲਾਜ਼ਮ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਦਾਜ ਨੂੰ ਨਾ ਲੈਣ ਤੇ ਨਾ ਦੇਣ ਬਾਰੇ ਆਖ ਰਿਹਾ ਹੈ। ਨਾਲ ਹੀ ਉਹਨਾ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਭੈਣ ਵੀ ਇਸ ਦਾਜ ਦੀ ਬਲੀ ਚੜ੍ਹ ਚੁੱਕੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਮੁੰਡੇ ਦਾ ਵਿਆਹ ਵੀ ਉਸੇ ਵੇਲੇ ਕਰਵਾਏਗਾ ਜਦੋ ਉਹ ਆਪ ਆਪਣੇ ਪੈਰਾਂ ਤੇ ਖੜਾ ਹੋਵੇਗਾ।
