ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਗਾਇਕ ਮੀਕਾ ਸਿੰਘ ਦਾ ਪਾਕਿਸਤਾਨ ‘ਚ ਪਰਫਾਰਮਸ ਕਰਨ ਦਾ ਵਿਵਾਦ ਅਜੇ ਤੱਕ ਥੰਮਿਆ ਨਹੀਂ ਸੀ ਕਿ ਇਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਦਲਜੀਤ ਦੁਸਾਂਝ ਦੇ ਨਾਲ ਜੁੜਿਆ ਹੋਇਆ ਹੈ। ਦਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣਾ ਅਮਰੀਕਾ ਦਾ ਸ਼ੋਅ ਮੁਲਤਵੀ ਕਰ ਦਿੱਤਾ ਹੈ। ਇਸ ਸੰਬੰਧੀ ਦਲਜੀਤ ਦੋਸਾਂਝ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ।
ਉਹਨਾਂ ਨੇ ਕਿਹਾ ਕਿ ਉਹਨਾਂ ਲ਼ਈ ਭਾਰਤ ਨਾਲ ਪਿਆਰ ਹੈ ਉਹ ਦੇਸ਼ ਦੇ ਨਾਲ ਖੜ੍ਹੇ ਹੋਏ ਹਨ। ਜਾਣਕਾਰੀ ਮੁਤਾਬਕ ਜਿਸ ਸ਼ੋਅ ਲਈ ਦਿਲਜੀਤ ਦੋਸਾਂਝ ਜਾ ਰਹੇ ਸੀ ਉਸ ਸ਼ੋਅ ਨੂੰ ਪਾਕਿਸਤਾਨੀ ਸ਼ਖਸ ਵੱਲੋਂ ਪ੍ਰੋਮੋਟ ਕੀਤਾ ਜਾ ਰਿਹਾ ਸੀ
🇮🇳 ✊ pic.twitter.com/HEtLzl0Eou
— DILJIT DOSANJH (@diljitdosanjh) September 11, 2019
ਜਿਸ ਕਾਰਨ FWICE ਨੇ ਦਿਲਜੀਤ ਦੋਸਾਂਝ ਦੀ ਸ਼ਿਕਾਇਤ ਵਿਦੇਸ਼ ਮੰਤਰਾਲੇ ਨੂੰ ਕੀਤੀ ਸੀ। ਨਾਲ ਹੀ ਉਹਨਾਂ ਨੇ ਦਿਲਜੀਤ ਦੋਸਾਂਝ ਦੇ ਅਮਰੀਕਾ ਜਾਣ ਦੇ ਵੀਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਜ਼ਿਕਰ-ਏ-ਖਾਸ ਹੈ ਕਿ ਇਹ ਪ੍ਰੋਗਰਾਮ ਅਮਰਿਕਾ ਚ 21 ਸੰਤਬਰ ਨੂੰ ਹੋਣ ਵਾਲਾ ਹੈ। ਜਿਸਨੂੰ ਦਿਲਜੀਤ ਦੋਸਾਂਝ ਨੇ ਮੁਲਤਵੀ ਕਰ ਦਿੱਤਾ।

