ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– pubg ਗੇਮ ਲਈ ਅੱਜ ਦੇ ਸਮੇਂ ਚ ਬੱਚੇ ਨੌਜਵਾਨ ਪਾਗਲ ਹੋਏ ਪਏ ਹਨ ਇਹਨਾਂ ਦੇ ਇਸ ਪਾਗਲਪਨ ਦੀ ਹੱਦ ਉਸ ਵੇਲੇ ਵੱਧ ਜਾਂਦੀ ਹੈ ਜਦੋ ਉਹ ਇਸ ਗੇਮ ਦੇ ਖਾਤਿਰ ਜਾਂ ਤਾਂ ਕਿਸੇ ਤਰ੍ਹਾਂ ਦਾ ਖਤਰਾ ਮੁੱਲ ਲੈ ਲੈਣਦੇ ਹਨ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਬੈਠਦੇ ਹਨ। ਜਿਸ ਦਾ ਉਹਨਾਂ ਕੋਲ ਮਹਿਜ਼ ਪਛਤਾਵਾ ਹੀ ਰਹਿ ਜਾਂਦਾ ਹੈ। ਇਹਨਾਂ ਹੀ ਨਹੀਂ ਕਈ ਨੌਜਵਾਨ ਇਸ ਗੇਮ ਦੇ ਕਾਰਨ ਦਿਮਾਗੀ ਤੌਰ ਤੇ ਪਰੇਸ਼ਾਨ ਵੀ ਹੋਏ ਹਨ।
ਨਾਲ ਹੀ ਉਹਨਾਂ ਦੀ ਸਿਹਤ ਤੇ ਵੀ ਕਾਫੀ ਅਸਰ ਪਇਆ ਹੈ। ਇਸੇ ਤਰ੍ਹਾਂ ਦਾ ਮਾਮਲਾ ਕਰਨਾਟਕ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਇਕ ਬੱਚੇ ਨੇ ਆਪਣੇ ਪਿਤਾ ਨੂੰ ਇਸ ਲਈ ਜਾਣੋਂ ਮਾਰ ਦਿੱਤਾ ਕਿਉਂਕਿ ਉਸਦੇ ਪਿਤਾ ਉਸਨੂੰ Pubg ਖੇਡਣ ਤੋਂ ਮਨ੍ਹਾਂ ਕਰਦੇ ਸੀ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਆਪਣੇ ਪਿਤਾ ਦੇ ਨਾਲ ਇਸ ਗੇਮ ਨੂੰ ਲੈਕੇ ਝਗੜਾ ਹੋਇਆ ਸੀ ਇਸ ਤੋਂ ਬਾਅਦ ਗੁੱਸੇ ਚ ਆਏ ਨੌਜਵਾਨ ਨੇ ਆਪਣੇ ਪਿਤਾ ਦੇ ਸਿਰ ਤੇ ਪੈਰਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੇ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪਿਤਾ ਰਿਟਾਇਰ ਪੁਲਿਸ ਅਧਿਕਾਰੀ ਸੀ ਜੋ ਕਿ ਆਪਣੇ ਪੁੱਤਰ ਨੂੰ ਸਿਰਫ ਪਬਜ਼ੀ ਖੇਡਣ ਤੋਂ ਰੋਕਦੇ ਸੀ ਪਰ ਉਹਨਾਂ ਤੇ ਪੁੱਤ ਨੂੰ ਪਬਜ਼ੀ ਖੇਡ ਉਹਨਾਂ ਤੋਂ ਵੀ ਜਿਆਦਾ ਲੱਗਦੀ ਸੀ ਜਿਸ ਕਾਰਨ ਉਸ ਨੌਜਵਾਨ ਨੇ ਆਪਣੇ ਹੀ ਪਿਤਾ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਫਿਲਹਾਲ ਇਸ ਮਾਮਲੇ ਦੇ ਦੋਸ਼ੀ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਨੂੰ ਕਿਸੇ ਵੀ ਗੱਲ ਦਾ ਕੋਈ ਵੀ ਅਫਸੋਸ ਨਹੀਂ ਹੈ ਕਿਉਂਕਿ ਉਹ ਜੇਲ੍ਹ ਚ ਵੀ ਬੰਦ ਹੋਕੇ ਪੁਲਿਸ ਅਧਿਕਾਰੀਆਂ ਕੋਲੋਂ ਮੋਬਾਇਲ ਦੀ ਮੰਗ ਕਰਦਾ ਰਿਹਾ ਸੀ। ਖੈਰ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


