ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਨਸ਼ਾ ਜੰਗਲ ਚ ਲੱਗੀ ਅੱਗ ਦੀ ਤਰ੍ਹਾਂ ਫੈਲਦਾ ਜਾ ਰਿਹਾ ਹੈ। ਜਿਸ ਕਾਰਨ ਨਸ਼ੇ ਦੇ ਇਸ ਜਹਿਰ ਦੇ ਕਾਰਨ ਕਈ ਪੰਜਾਬ ਦੇ ਨੌਜਵਾਨ ਮਰ ਚੁੱਕੇ ਹਨ ਤੇ ਕਈ ਦੀਆਂ ਜਿੰਦਗੀ ਖਰਾਬ ਹੋ ਚੁੱਕੀ ਹੈ। ਇਹਨਾਂ ਹੀ ਨਹੀਂ ਨਸ਼ੇ ਦੇ ਕਾਰਨ ਕਈ ਨੌਜਵਾਨਾਂ ਨੇ ਕਈ ਵੱਡੀ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਸ ਤਰ੍ਹਾਂ ਦੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ ਹੈ। ਪੰਜਾਬ ਦੇ ਨੌਜਵਾਨ ਪਹਿਲਾਂ ਤੋਂ ਹੀ ਨਸ਼ੇ ਦੇ ਕਾਰਨ ਮੌਤ ਦੇ ਮੁੰਹ ਚ ਜਾ ਰਹੇ ਹਨ। ਪਰ ਹੁਣ ਨੌਜਵਾਨ ਨਸ਼ੇ ਦੇ ਨਾਲ ਨਾਲ ਏਡਜ਼ ਦੇ ਵੀ ਰੋਗੀ ਹੋ ਰਹੇ ਹਨ।
ਇਸੇ ਤਰ੍ਹਾਂ ਦੇ ਮਾਮਲਾ ਮਾਨਸਾ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਦੇ ਪਿੰਡ ਕੋਠਾ ਗੁਰੂ ਚ ਇਕੋ ਪਿੰਡ ਦੇ ਕਰੀਬ 200 ਨੌਜਵਾਨ ਏਡਜ਼ ਦੇ ਰੋਗੀ ਹਨ। ਦਸ ਦਈਏ ਕਿ ਏਡਜ਼ ਦੇ ਰੋਗੀ ਇਹਨਾਂ ਨੌਜਵਾਨਾਂ ਨੇ ਖੁਦ ਹੀ ਦੱਸਿਆ ਕਿ ਉਹ ਨਸ਼ੇ ਦੇ ਟੀਕੇ ਲਗਾਉਂਦੇ ਸੀ ਜਿਸ ਕਾਰਨ ਹੁਣ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ।
ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਫਿਲਹਾਲ ਇਸ ਤਰ੍ਹਾਂ ਦੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਵਾਲ ਇਹ ਖੜ੍ਹਾ ਹੁੰਦਾ ਹੈ ਇਹਨਾਂ ਸਭ ਕੁਝ ਦੇਖਣ ਸੁਣਨ ਤੋਂ ਬਾਅਦ ਵੀ ਕੀ ਸਰਕਾਰਾਂ ਸੁੱਤੀਆਂ ਪਈਆਂ ਹਨ ਜੋ ਇਹਨਾਂ ਨੌਜਵਾਨਾਂ ਨੂੰ ਬੂਰੀ ਲੱਤ ਦੇ ਕਾਰਨ ਆਪਣੀ ਕੀਮਤੀ ਜਿੰਦਗੀ ਨੂੰ ਖੋਹਣਾ ਪੈ ਰਿਹਾ ਹੈ।



