ਚੰਨ ਤੇ ਲੈਂਡਿਗ ਤੋਂ ਪਹਿਲਾਂ Chandrayaan 2 ਦਾ ਟੁੱਟਿਆ ਸੰਪਰਕ ਤੇ ਫਿਰ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਦੇ Chandrayaan-2 ਮਿਸ਼ਨ ਲੈਂਡਰ ਵਿਕਰਮ ਦਾ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ ਦੋ ਕਿਲੋਮੀਟਰ ਪਹਿਲਾਂ ਇਸਰੋ ਦਾ ਸੰਪਰਕ ਟੁੱਟ ਗਿਆ। ਜਿਸ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਦੇ Chandrayaan-2 ਮਿਸ਼ਨ ਲੈਂਡਰ ਵਿਕਰਮ ਦਾ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ ਦੋ ਕਿਲੋਮੀਟਰ ਪਹਿਲਾਂ ਇਸਰੋ ਦਾ ਸੰਪਰਕ ਟੁੱਟ ਗਿਆ। ਜਿਸ ਕਾਰਨ ਚੰਦਰਯਾਨ-2 ਮਿਸ਼ਨ ਦੇ ਭਵਿੱਖ ‘ਤੇ ਸਸਪੈਂਸ ਬਣ ਗਿਆ ਹੈ। ਦਸ ਦਈਏ ਕਿ ਇਸ ਚੰਦਰਯਾਨ-2 ਤੇ 978 ਕਰੋੜ ਰੁਪਏ ਦੀ ਲਾਗਤ ਲੱਗੀ ਹੋਈ ਹੈ। ਕਾਬਿਲੇਗੌਰ ਹੈ ਕਿ ਪੁਲਾੜ ਖੋਜ ਸੰਗਠਨ ਦੇ ਪ੍ਰਧਾਨ ਕੇ.ਕੇ. ਸਿਵਨ ਨੇ ਕਿਹਾ ਕਿ ਚੰਦਰਯਾਨ 2 ਦਾ ਸੰਪਰਕ ਟੁੱਟ ਗਿਆ ਹੈ

Isro Isro ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲੈਂਡਰ ਦਾ ਕੰਮ ਯੋਜਨਾ ਮੁਤਾਬਿਕ 2.1 ਕਿਮੀ ਤੱਕ ਸੀ। ਪਰ ਇਸ ਤੋਂ ਬਾਅਦ ਇਸਦਾ ਸਪੰਰਕ ਟੁੱਟ ਗਿਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵਿਕਰਮ ਲੈਂਡਰ ਨੇ ਰਫ ਬਰੇਕਿੰਗ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਸੀ ਪਰ ਇਸ ਤੋਂ ਬਾਅਦ ਅਚਾਨਕ ਹੀ ਵਿਕਰਮ ਲੈਂਡਰ ਦਾ ਸਪਰੰਕ ਟੁੱਟ ਗਿਆ।

PM Modi

ਫਿਲਹਾਲ ਇਸਰੋ ਆਂਕੜਿਆਂ ਦਾ ਇੰਤਜਾਰ ਕਰ ਰਿਹਾ ਹੈ। ਪਰ ਸੰਪਰਕ ਟੁੱਟਣ ਦੇ ਕਾਰਨ ਵਿਗਿਆਨੀਆਂ ਦੇ ਚਿਹਰੀਆਂ ਦੇ ਪਰੇਸ਼ਾਨੀ ਸਾਫ ਦਿਖ ਰਹੀ ਹੈ। ਪਰ ਪੀਐੱਮ ਨਰੇਂਦਰ ਮੋਦੀ ਨੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਉਹਨਾਂ ਤੇ ਮਾਣ ਹੈ।

Leave a Reply

Your email address will not be published. Required fields are marked *