ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ‘ਚ ਅਜੇ ਤੱਕ ਸਿੱਖ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਠੰਢਾ ਹੋਇਆ ਸੀ ਪਰ ਹੁਣ ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਦਸ ਦਈਏ ਕਿ ਪਾਕਿਸਤਾਨ ‘ਚ ਸਿੱਖ ਲੜਕੀ ਤੋਂ ਬਾਅਦ ਹੁਣ ਇਕ ਹਿੰਦੂ ਲੜਕੀ ਨੂੰ ਅਗਵਾ ਕਰਕੇ ਉਸਦਾ ਧਰਮ ਪਰਿਵਰਤਨ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸਿੰਧ ਪ੍ਰਾਂਤ ਸੁੱਕੁਰ ਚ ਇੰਸਟੀਚਿਊਟ ਆਫ਼ ਬਿਜ਼ਨੈਸ ਐਡਮਿਨੀਸਟ੍ਰੇਸ਼ਨ ਤੋਂ ਇਕ ਹਿੰਦੂ ਲੜਕੀ ਨੂੰ ਅਗਵਾ ਕਰ ਲਿਆ ਗਿਆ। ਇਹਨਾਂ ਹੀ ਨਹੀਂ ਇਸ ਹਿੰਦੂ ਲੜਕੀ ਨੂੰ ਅਗਵਾ ਕਰ ਉਸਦਾ ਜਬਰਨ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਅਗਵਾ ਹੋਈ ਲੜਕੀ ਦੀ ਪਹਿਚਾਣ ਰੇਣੁਕਾ ਕੁਮਾਰੀ ਵਜੋਂ ਹੋਈ ਹੈ। ਇਸ ਸੰਬੰਧੀ ਇਕ ਜਾਣਕਾਰੀ ਸੋਸ਼ਲ ਮੀਡੀਆ ਤੇ ਆਲ ਪਾਕਿਸਤਾਨ ਹਿੰਦੂ ਪੰਚਾਇਤ ਨੇ ਸਾਂਝੀ ਕੀਤੀ ਹੈ।
https://www.facebook.com/AllPakistanHinduPanchayat/photos/a.479211698852517/2343789939061341/?type=3&theater
ਜਿਸ ਚ ਲਿਖਿਆ ਗਿਆ ਹੈ ਕਿ 29 ਅਗਸਤ ਨੂੰ ਰੇਣੂਕਾ ਨਾਂ ਦੀ ਲੜਕੀ ਘਰ ਤੋਂ ਕਾਲਜ ਲਈ ਰਵਾਨਾ ਹੋਈ ਸੀ ਪਰ ਹੁਣ ਉਹ ਲਾਪਤਾ ਹੋ ਗਈ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕੀ ਪੀੜਤ ਲੜਕੀ ਪਾਕਿਸਤਾਨ ਤਹਿਰੀਕ ਏ ਇਨਸਾਫ ਵਰਕਰ ਮਿਰਡ਼ਾ ਦਿਲਾਵਰ ਬੇਗ ਦੇ ਕਬਜ਼ੇ ਚ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

